ਹਾਈ ਕੋਰਟ ਵੱਲੋਂ ਵੀਜ਼ਾ ਧੋਖਾਧੜੀ ਰੋਕਣ ਲਈ ਸਖ਼ਤ ਦਿਸ਼ਾ-ਨਿਰਦੇਸ਼
06:27 AM Dec 07, 2024 IST
ਚੰਡੀਗੜ੍ਹ (ਸੌਰਭ ਮਲਿਕ):
Advertisement
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਡੀਜੀਪੀਜ਼ ਨੂੰ ਵੀਜ਼ਾ ਧੋਖਾਧੜੀ ਦੇ ਪੀੜਤਾਂ ਦੀ ਰਾਖੀ ਕਰਨ ਅਤੇ ਝੂਠ ਸਹਾਰੇ ਵਿੱਤੀ ਵਿਵਾਦਾਂ ਦੇ ਨਿਬੇੜੇ ਲਈ ਨਿਆਂ ਪ੍ਰਣਾਲੀ ਦੀ ਦੁਰਵਰਤੋਂ ਰੋਕਣ ਲਈ ‘ਆਮ ਨਿਰਦੇਸ਼’ ਜਾਰੀ ਕੀਤੇ ਹਨ। ਹਾਈ ਕੋਰਟ ਨੇ ਕਿਹਾ ਕਿ ਸਿਸਟਮ ਨੂੰ ਸੰਵੇਦਨਸ਼ੀਲ ਬਣਾਉਣਾ ਅਤੇ ਦੇਸ਼ ਦੀ ਇੱਜ਼ਤ ਤੇ ਲੋਕਾਂ ਦੀ ਸਾਖ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ। ਜਸਟਿਸ ਅਨੂਪ ਚਿਤਕਾਰਾ ਨੇ ਇਹ ਵੀ ਸਪੱਸ਼ਟ ਕੀਤਾ ਕਿ ਜਦੋਂ ਵੀ ਵੀਜ਼ਾ ਧੋਖਾਧੜੀ ਜਾਂ ਵਿਅਕਤੀਆਂ ਨੂੰ ਵਿਦੇਸ਼ ਭੇਜਣ ਦੇ ਲਾਲਚ ਦੇ ਦੋਸ਼ਾਂ ਹੇਠ ਐੱਫਆਈਆਰ ਦਰਜ ਕੀਤੀ ਜਾਂਦੀ ਹੈ ਤਾਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਸ਼ਿਕਾਇਤਕਰਤਾ ਦੇ ਪ੍ਰਮਾਣ ਪੱਤਰਾਂ, ਉਨ੍ਹਾਂ ਦੇ ਪਾਸਪੋਰਟ, ਵਿਦਿਅਕ ਯੋਗਤਾ ਅਤੇ ਪੇਸ਼ੇਵਰ ਹੁਨਰ ਦੀ ਤਸਦੀਕ ਕਰਨ ਸਮੇਤ ਹੋਰ ਕਈ ਅਹਿਮ ਕਦਮ ਚੁੱਕਣੇ ਪੈਂਦੇ ਹਨ।
Advertisement
Advertisement