For the best experience, open
https://m.punjabitribuneonline.com
on your mobile browser.
Advertisement

ਸੰਗਠਨਾਤਮਕ ਢਾਂਚੇ ਨੂੰ ਮਜ਼ਬੂਤ ਕਰਨਾ ਆਰਐੱਸਐੱਸ ਤੋਂ ਸਿੱਖੋ: ਦਿਗਵਿਜੈ

10:48 PM Jul 16, 2024 IST
ਸੰਗਠਨਾਤਮਕ ਢਾਂਚੇ ਨੂੰ ਮਜ਼ਬੂਤ ਕਰਨਾ ਆਰਐੱਸਐੱਸ ਤੋਂ ਸਿੱਖੋ  ਦਿਗਵਿਜੈ
Advertisement

ਜਬਲਪੁਰ, 16 ਜੁਲਾਈ
ਸੀਨੀਅਰ ਕਾਂਗਰਸੀ ਆਗੂ ਦਿਗਵਜੈ ਸਿੰਘ ਨੇ ਅੱਜ ਪ੍ਰਦਰਸ਼ਨਕਾਰੀ ਯੂਥ ਕਾਂਗਰਸੀ ਵਰਕਰਾਂ ਨੂੰ ਆਖਿਆ ਕਿ ਉਨ੍ਹਾਂ ਨੂੰ ਲੋਕਾਂ ਤੱਕ ਸੁਨੇਹਾ ਅਸਰਦਾਰ ਢੰਗ ਨਾਲ ਪਹੁੰਚਾਉਣ ਅਤੇ ਸੰਗਠਨ ਦੇ ਵਿਸਤਾਰ ਦੀ ਸਿੱਖਿਆ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐੱਸਐੱਸ) ਤੋਂ ਲੈਣੀ ਚਾਹੀਦੀ ਹੈ। ਉਨ੍ਹਾਂ ਨੇ ਇਹ ਗੱਲ ਕਥਿਤ ਨਰਸਿੰਗ ਕਾਲਜ ਘੁਟਾਲੇ ਅਤੇ ਨੀਟ ਪੇਪਰ ਲੀਕ ਮਾਮਲੇ ਖ਼ਿਲਾਫ ਜਬਲਪੁਰ ’ਚ ਯੂਥ ਕਾਂਗਰਸੀ ਵਰਕਰਾਂ ਦੇ ਧਰਨੇ ਨੂੰ ਸੰਬੋਧਨ ਕਰਦਿਆਂ ਆਖੀ। ਦਿਗਵਿਜੈ ਸਿੰਘ ਨੇ ਆਖਿਆ, ‘‘ਆਰਐੱਸਐੱਸ ਤੋਂ ਸਿੱਖੋ ਭਾਵੇਂ ਕਿ ਅਸੀਂ ਉਨ੍ਹਾਂ ਦੇ ਰਵਾਇਤੀ ਵਿਰੋਧੀ ਹਾਂ। ਉਹ ਦਿਮਾਗ ਨਾਲ ਖੇਡਦੇ ਹਨ। ਉਹ ਕਦੇ ਵੀ ਰੋਸ ਮੁਜ਼ਾਹਰਾ ਨਹੀਂ ਕਰਨਗੇ, ਕਦੇ ਕੁੱਟੇ ਨਹੀਂ ਜਾਣਗੇ ਅਤੇ ਕਦੇ ਵੀ ਜੇਲ੍ਹ ਨਹੀਂ ਜਾਣਗੇ ਪਰ ਸਾਨੂੰ ਜੇਲ੍ਹ ਭੇਜਣਗੇ।’’ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਰੋਸ ਮੁਜ਼ਾਹਰੇ ਜ਼ਮੀਨੀ ਪੱਧਰ ’ਤੇ ਸੰਗਠਨਾਤਮਕ ਢਾਂਚੇ ਤੋਂ ਬਿਨਾਂ ਅਸਰਦਾਰ ਸਾਬਤ ਨਹੀਂ ਹੋਣਗੇ।’’ ਉਨ੍ਹਾਂ ਨੇ ਯੂਥ ਵਰਕਰਾਂ ਨੂੰ ਬੂਥ ਤੋਂ ਜ਼ਿਲ੍ਹੇ ਤੱਕ ਤਿੰਨ ਪੱਧਰਾਂ ’ਤੇ ਪ੍ਰਦਰਸ਼ਨ ਕਰਨ ਦੀ ਸਲਾਹ ਦਿੱਤੀ। ਕਾਂਗਰਸੀ ਆਗੂ ਨੇ ਆਖਿਆ, ‘‘ਆਰਐੱਸਐੱਸ ਆਮ ਤੌਰ ’ਤੇ ਤਿੰਨ ਚੀਜ਼ਾਂ ਪੰਫਲੈੱਟ ਵੰਡਣ, ਵਿਚਾਰ-ਵਟਾਂਦਰਾ ਕਰਨ ਅਤੇ ਅੰਦੋਲਨ ’ਤੇ ਹੋਣ ਵਾਲੇ ਖਰਚ ’ਤੇ ਧਿਆਨ ਕੇਂਦਰਤ ਕਰਦਾ ਹੈ। ਜੇ ਤੁਸੀਂ ਉਨ੍ਹਾਂ ਨਾਲ ਲੜਨਾ ਚਾਹੁੰਦੇ ਤਾਂ ਉਨ੍ਹਾਂ ਨੂੰ ਉਨ੍ਹਾਂ ਦੇ ਤਰੀਕੇ ਨਾਲ ਹਰਾਓ, ਸਰੀਰਕ ਤੌਰ ’ਤੇ ਨਹੀਂ ਬਲਕਿ ਬੌਧਿਕ ਤੌਰ ’ਤੇ ਮਾਤ ਦਿਓ।’’ -ਪੀਟੀਆਈ

Advertisement

Advertisement
Author Image

Advertisement
Advertisement
×