For the best experience, open
https://m.punjabitribuneonline.com
on your mobile browser.
Advertisement

ਆਵਾਰਾ ਕੁੱਤਿਆਂ ਨੇ ਨੋਚ ਕੇ 80 ਭੇਡਾਂ ਮਾਰੀਆਂ

08:34 AM Mar 27, 2024 IST
ਆਵਾਰਾ ਕੁੱਤਿਆਂ ਨੇ ਨੋਚ ਕੇ 80 ਭੇਡਾਂ ਮਾਰੀਆਂ
ਆਵਾਰਾ ਕੁੱਤਿਆਂ ਵੱਲੋਂ ਨੋਚ ਕੇ ਮਾਰੀਆਂ ਗਈਆਂ ਭੇਡਾਂ ਦੀ ਤਸਵੀਰ। -ਫੋਟੋ: ਰੂਬਲ
Advertisement

ਹਰਜੀਤ ਸਿੰਘ
ਡੇਰਾਬੱਸੀ, 26 ਮਾਰਚ
ਨੇੜਲੇ ਪਿੰਡ ਕਾਰਕੌਰ ਵਿੱਚ ਭੇਡਾਂ ਦੇ ਵਾੜੇ ਵਿੱਚ ਵੜ ਕੇ ਆਵਾਰਾ ਕੁੱਤਿਆਂ ਨੇ 80 ਭੇਡਾਂ ਨੂੰ ਨੋਚ ਕੇ ਮਾਰ ਦਿੱਤਾ। ਪੁਲੀਸ ਨੇ ਮੌਕੇ ਦਾ ਜਾਇਜ਼ਾ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਯਾਸੀਨ ਪੁੱਤਰ ਪਾਲਾ ਖ਼ਾਨ ਵਾਸੀ ਪਿੰਡ ਕਾਰਕੌਰ ਨੇ ਦੱਸਿਆ ਕਿ ਉਹ ਭੇਡਾਂ ਰੱਖਣ ਦਾ ਕੰਮ ਕਰਦਾ ਹੈ। ਉਸ ਕੋਲ ਸੈਂਕੜੇ ਹੀ ਭੇਡਾਂ ਸਨ। ਉਨ੍ਹਾਂ ਦੱਸਿਆ ਕਿ 24 ਮਾਰਚ ਦੀ ਰਾਤ ਨੂੰ ਉਸ ਦੀਆਂ ਭੇਡਾਂ ਵਾੜੇ ਵਿੱਚ ਸਨ। ਉਸ ਦਾ ਮੁੰਡਾ ਵੀ ਭੇਡਾਂ ਦੇ ਨਾਲ ਰਾਤ ਨੂੰ ਵਾੜੇ ਵਿੱਚ ਪਿਆ ਸੀ। ਉਹ 24 ਮਾਰਚ ਨੂੰ ਕਿਸੇ ਨਿੱਜੀ ਕੰਮ ਲਈ ਬਾਹਰ ਗਿਆ ਹੋਇਆ ਸੀ।‌ ਜਦੋਂ ਉਹ ਰਾਤ ਨੂੰ 1.30 ਵਜੇ ਵਾਪਸ ਆਇਆ ਤਾਂ ਉਸ ਨੇ ਵਾੜੇ ਵਿੱਚ ਜਾ ਕੇ ਦੇਖਿਆ ਤਾਂ ਵਾੜੇ ਵਿੱਚੋਂ ਉਸ ਦੀਆਂ ਭੇਡਾਂ ਗ਼ਾਇਬ ਸਨ। ਉਸ ਨੇ ਆਪਣੇ ਸੁੱਤੇ ਮੁੰਡੇ ਨੂੰ ਉਠਾਇਆ। ਜਦੋਂ ਉਨ੍ਹਾਂ ਦੇਖਿਆ ਤਾਂ ਕੁਝ ਦੂਰੀ ’ਤੇ ਉਸ ਦੀਆਂ 80 ਭੇਡਾਂ ਅਵਾਰਾ ਕੁੱਤਿਆਂ ਨੇ ਨੋਚ ਕੇ ਮਾਰੀਆਂ ਹੋਈਆਂ ਸਨ ਜਦਕਿ ਕੁਝ ਜ਼ਖ਼ਮੀ ਸਨ। ਉਸ ਤੋਂ ਬਾਅਦ ਉਨ੍ਹਾਂ ਨੇ ਜ਼ਖ਼ਮੀ ਅਤੇ ਮਰੀ ਹੋਈ ਭੇਡਾਂ ਨੂੰ ਇਕੱਠਾ ਕੀਤਾ ਅਤੇ ਡਾਕਟਰ ਨੂੰ ਵੀ ਸੱਦਿਆ ਜਿਨ੍ਹਾਂ ਨੇ 80 ਭੇਡਾਂ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਬਾਰੇ ਸੂਚਨਾ ਉਨ੍ਹਾਂ ਪੁਲੀਸ ਨੂੰ ਦਿੱਤੀ। ਪੁਲੀਸ ਨੇ ਮੌਕੇ ਦਾ ਜਾਇਜ਼ਾ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਯਾਸੀਨ ਨੇ ਦੱਸਿਆ ਕਿ ਉਸ ਦੀ 15 ਹਜ਼ਾਰ ਦੀ ਇੱਕ ਭੇਡ ਸੀ, ਜਿਸ ਕਾਰਨ ਉਸ ਦਾ ਤਕਰੀਬਨ 12 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਦੱਸਿਆ ਕਿ ਕੁੱਝ ਦਿਨ ਪਹਿਲਾਂ ਅੰਬਾਲਾ-ਚੰਡੀਗੜ੍ਹ ਕੌਮੀ ਮਾਰਗ ’ਤੇ ਸਥਿਤ ਪਿੰਡ ਜਨੇਤਪੁਰ ਵਿੱਚ ਇੱਕ ਤੇਜ਼ ਰਫ਼ਤਾਰ ਟਿੱਪਰ ਹੇਠਾਂ ਆ ਕੇ ਉਸ ਦੀਆਂ 20 ਭੇਡਾਂ ਮਰ ਗਈਆਂ ਸਨ ਪਰ ਦੂਜੇ ਪਾਸੇ ਪੰਜਾਬ ਸਰਕਾਰ ਨੇ ਉਸ ਦੀ ਹੁਣ ਤੱਕ ਕੋਈ ਮਦਦ ਨਹੀਂ ਕੀਤੀ ਹੈ। ਉਸ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲੋਂ ਮੰਗ ਕੀਤੀ ਹੈ ਕਿ ਉਸ ਦੀ ਮਾਲੀ ਮਦਦ ਕੀਤੀ ਜਾਵੇ।

Advertisement

Advertisement
Author Image

joginder kumar

View all posts

Advertisement
Advertisement
×