For the best experience, open
https://m.punjabitribuneonline.com
on your mobile browser.
Advertisement

ਆਵਾਰਾ ਕੁੱਤਿਆਂ ਨੇ ਬਜ਼ੁਰਗ ਨੂੰ ਵੱਢਿਆ

07:31 AM Feb 12, 2024 IST
ਆਵਾਰਾ ਕੁੱਤਿਆਂ ਨੇ ਬਜ਼ੁਰਗ ਨੂੰ ਵੱਢਿਆ
Advertisement

ਪੱਤਰ ਪ੍ਰੇਰਕ
ਲਾਲੜੂ, 11 ਫਰਵਰੀ
ਇੱਥੇ ਵਾਰਡ ਨੰਬਰ-8 ਵਾਸੀ ਬਜ਼ੁਰਗ ਔਰਤ ਨੂੰ ਆਵਾਰਾ ਕੁੱਤਿਆਂ ਨੇ ਜ਼ਖ਼ਮੀ ਕਰ ਦਿੱਤਾ। ਪੀੜਤ ਨੂੰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।‌ਜਾਣਕਾਰੀ ਅਨੁਸਾਰ ਸੁਸ਼ੀਲਾ ਦੇਵੀ (62) ਸਰਦਾਰੁਪਰਾ ਕਲੋਨੀ ਦੀ ਰਹਿਣ ਵਾਲੀ ਹੈ। ਸ਼ੱਕਰਵਾਰ ਰਾਤ ਨੂੰ ਉਹ ਆਪਣੇ ਗੁਆਂਢੀਆਂ ਦੇ ਘਰ ਪ੍ਰੋਗਰਾਮ ਤੋਂ ਪਰਤ ਰਹੀ ਸੀ। ਉਸ ਦੇ ਘਰ ਦੇ ਸਾਹਮਣੇ 6-7 ਆਵਾਰਾ ਕੁੱਤਿਆਂ ਨੇ ਉਸ ’ਤੇ ਹਮਲਾ ਕਰ ਦਿੱਤਾ। ਕੁੱਤਿਆਂ ਨੇ ਸੁਸ਼ੀਲਾ ਦੀਆਂ ਲੱਤਾਂ ਤੇ ਬਾਹਾਂ ’ਤੇ ਦੰਦ ਮਾਰ ਦਿੱਤੇ। ਉਸ ਨੇ ਜਦੋਂ ਆਪਣੇ ਬਚਾਅ ਲਈ ਰੌਲਾ ਪਾਇਆ ਤਾਂ ਉਸ ਦੇ ਛੋਟੇ ਪੁੱਤਰ ਨੇ ਕਮਲਦੀਪ ਕੁਮਾਰ ਕੁੱਤਿਆਂ ਨੂੰ ਭਜਾਇਆ ਪਰ ਉਦੋਂ ਤਕ ਉਸ ਦੀ ਮਾਂ ਲਹੂ-ਲੁਹਾਨ ਹੋ ਚੁੱਕੀ ਸੀ। ਉਸ ਨੇ ਜ਼ਖ਼ਮੀ ਹਾਲਤ ਵਿੱਚ ਸਿਵਲ ਹਸਪਤਾਲ ਡੇਰਾਬਸੀ ਵਿੱਚ ਭਰਤੀ ਕਰਵਾਇਆ ਗਿਆ ਤੇ ਜਿੱਥੋਂ ਉਸ ਨੂੰ ਚੰਡੀਗੜ੍ਹ ਦੇ ਸੈਕਟਰ-16 ਦੇ ਸਰਕਾਰੀ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਹੈ।

Advertisement

Advertisement
Author Image

Advertisement
Advertisement
×