ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਆਵਾਰਾ ਕੁੱਤਿਆਂ ਨੇ ਦਸ ਭੇਡਾਂ ਮਾਰੀਆਂ

06:56 AM Jun 17, 2024 IST
ਮੀਡੀਆ ਨਾਲ ਗੱਲਬਾਤ ਕਰਦਾ ਹੋਇਆ ਪੀੜਤ ਪਰਿਵਾਰ ਤੇ ਹੋਰ।

ਪੱਤਰ ਪ੍ਰੇਰਕ
ਬਨੂੜ, 16 ਜੂਨ
ਪਿੰਡ ਮਨੌਲੀ ਸੂਰਤ ਵਿੱਚ ਬੀਤੀ ਰਾਤ ਆਵਾਰਾ ਕੁੱਤਿਆਂ ਨੇ ਭੇਡਾਂ ਦੇ ਵਾੜੇ ਉੱਤੇ ਹਮਲਾ ਕਰ ਦਿੱਤਾ। ਇਸ ਕਾਰਨ ਪੰਦਰਾਂ ਭੇਡਾਂ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈਆਂ ਜਿਨ੍ਹਾਂ ਵਿੱਚੋਂ ਦਸ ਭੇਡਾਂ ਦੀ ਮੌਤ ਹੋ ਗਈ। ਪੀੜਤ ਪਰਿਵਾਰ ਨੇ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਕੋਲੋਂ ਮੁਆਵਜ਼ੇ ਦੀ ਮੰਗ ਕੀਤੀ ਹੈ। ਇਸ ਸਬੰਧੀ ਰਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ 70 ਭੇਡਾਂ ਹਨ। ਕੱਲ੍ਹ ਉਨ੍ਹਾਂ ਖੇਤਾਂ ’ਚ ਚਾਰਨ ਤੋਂ ਬਾਅਦ ਸਾਰੀਆਂ ਭੇਡਾਂ ਨੂੰ ਵਾੜੇ ਵਿਚ ਛੱਡ ਦਿੱਤਾ। ਇਸ ਵਾੜੇ ਦੀ ਦਸ-ਦਸ ਫੁੱਟ ਦੀ ਚਾਰਦੀਵਾਰੀ ਤੇ ਅੱਠ ਫੁੱਟ ਉੱਚਾ ਗੇਟ ਹੈ।
ਉਨ੍ਹਾਂ ਦੱਸਿਆ ਕਿ ਰਾਤ ਡੇਢ ਵਜੇ ਦੇ ਕਰੀਬ 6-7 ਆਵਾਰਾ ਕੁੱਤਿਆਂ ਨੇ ਕੰਧਾਂ ਟੱਪ ਕੇ ਵਾੜੇ ਵਿੱਚ ਭੇਡਾਂ ਉੱਤੇ ਹਮਲਾ ਕਰ ਦਿੱਤਾ। ਉਹ ਜਦੋਂ ਭੇਡਾਂ ਦਾ ਰੌਲਾ ਸੁਣ ਕੇ ਉੱਠ ਕੇ ਵਾੜੇ ਵਿੱਚ ਗਏ ਤਾਂ ਕੁੱਤਿਆਂ ਨੂੰ ਵਾੜੇ ਵਿੱਚੋਂ ਬਾਹਰ ਕੱਢਿਆ। ਰਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਇਸ ਮਾਮਲੇ ਸਬੰਧੀ ਬਨੂੜ ਪੁਲੀਸ ਨੂੰ ਵੀ ਸੂਚਿਤ ਕਰ ਦਿੱਤਾ ਹੈ। ਦੱਪਰ ਦੇ ਵੈਟਨਰੀ ਹਸਪਤਾਲ ਵਿੱਚੋਂ ਆਈ ਡਾਕਟਰਾਂ ਦੀ ਟੀਮ ਨੇ ਪੰਜ ਜ਼ਖ਼ਮੀ ਭੇਡਾਂ ਦਾ ਇਲਾਜ ਆਰੰਭ ਦਿੱਤਾ ਹੈ।

Advertisement

ਆਵਾਰਾ ਕੁੱਤਿਆਂ ਦੀ ਵਧੀ ਗਿਣਤੀ
ਇਲਾਕੇ ’ਚ ਆਵਾਰਾ ਕੁੱਤਿਆਂ ਦੀ ਗਿਣਤੀ ਕਾਫ਼ੀ ਵਧ ਗਈ ਹੈ। ਕੁੱਤਿਆਂ ਵੱਲੋਂ ਲੋਕਾਂ ਨੂੰ ਵੱਢਣ ਦੀਆਂ ਵਾਰਦਾਤਾਂ ਵੀ ਲਗਾਤਾਰ ਵਧ ਰਹੀਆਂ ਹਨ। ਹਰ ਪਿੰਡ ਵਿੱਚ ਵੱਡੀ ਗਿਣਤੀ ਕੁੱਤੇ ਸੜਕਾਂ ਉੱਤੇ ਘੁੰਮਦੇ ਰਹਿੰਦੇ ਪੈਂਦੇ ਹਨ।

Advertisement
Advertisement