ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਆਵਾਰਾ ਕੁੱਤੇ ਬਣੇ ਜਾਨ ਦਾ ਖੌਅ

10:35 AM May 08, 2024 IST
ਆਵਾਰਾ ਕੁੱਤਿਆਂ ਦੇ ਹਮਲੇ ਦਾ ਸ਼ਿਕਾਰ ਬਲਦੇਵ ਕ੍ਰਿਸ਼ਨ। -ਫੋਟੋ: ਕੁੱਲੇਵਾਲ

ਨਿੱਜੀ ਪੱਤਰ ਪ੍ਰੇਰਕ
ਗੜ੍ਹਸ਼ੰਕਰ, 7 ਮਈ
ਸਥਾਨਕ ਸ਼ਹਿਰ ਅੰਦਰ ਆਵਾਰਾ ਕੁੱਤਿਆਂ ਤੋਂ ਲੋਕ ਡਾਢੇ ਪ੍ਰੇਸ਼ਾਨ ਹਨ। ਇਸ ਸਬੰਧੀ ਦੀਪ ਕਲੋਨੀ ਦੀ ਗਲੀ ਨੰਬਰ ਦੋ ਦੇ ਵਸਨੀਕ ਬਲਦੇਵ ਕ੍ਰਿਸ਼ਨ ਨੇ ਦੱਸਿਆ ਕਿ ਉਨ੍ਹਾਂ ਦੀ ਰਿਹਾਇਸ਼ ਦੇ ਨਜ਼ਦੀਕ ਇੱਕ ਮਹਿਲਾ ਨੂੰ ਆਵਾਰਾ ਕੁੱਤੇ ਬੁਰੀ ਤਰ੍ਹਾਂ ਨੋਚ ਰਹੇ ਸਨ ਉਸ ਨੂੰ ਛੁਡਾਉਣ ਲਈ ਜਦੋਂ ਉਨ੍ਹਾਂ ਕੁੱਤਿਆਂ ਨੂੰ ਪਾਸੇ ਹਟਾਉਣ ਦਾ ਯਤਨ ਕੀਤਾ ਤਾਂ ਕੁੱਤੇ ਬਲਦੇਵ ਕ੍ਰਿਸ਼ਨ ’ਤੇ ਟੁੱਟ ਪਏ ਉਸ ਦੇ ਹੱਥਾਂ ਤੇ ਵੱਡ ਦਿੱਤਾ। ਉਨ੍ਹਾ ਨੂੰ ਹੋਰ ਲੋਕਾਂ ਛੁਡਵਾਇਆ ਇਸ ਉਪਰੰਤ ਉਨ੍ਹਾਂ ਆਪਣਾ ਇਲਾਜ ਕਰਵਾਇਆ, ਜਿੱਥੇ ਉਨ੍ਹਾਂ ਦੇ ਹੱਥ ਤੇ ਟਾਂਕੇ ਲਗਾਏ ਗਏ। ਉਨ੍ਹਾਂ ਦੱਸਿਆ ਕਿ ਇੱਥੇ ਆਏ ਦਿਨ ਅਜਿਹੀਆਂ ਘਟਨਾਵਾਂ ਹੋ ਰਹੀਆਂ ਹਨ, ਇੱਥੇ ਆਵਾਰਾ ਕੁੱਤਿਆਂ ਦੀ ਭਰਮਾਰ ਹੈ। ਇਸ ਬਾਰੇ ਉਨ੍ਹਾਂ ਹੋਰ ਮੁਹੱਲਾ ਵਾਸੀਆਂ ਦੇ ਸਹਿਯੋਗ ਨਾਲ ਸਥਾਨਕ ਕਰਜਸਾਧਕ ਅਫਸਰ ਨੂੰ ਮੰਗ ਪੱਤਰ ਦਿੰਦਿਆਂ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਕਿ ਆਵਾਰਾ ਕੁੱਤਿਆਂ ਨੂੰ ਨੱਥ ਪਾਈ ਜਾਵੇ ਤੇ ਜਾਨ-ਮਾਲ ਦੀ ਰਾਖੀ ਕੀਤੀ ਜਾਵੇ। ਇਸ ਮੌਕੇ ਉਨ੍ਹਾਂ ਦੇ ਨਾਲ ਸਮਾਜ ਸੇਵੀ ਆਗੂ ਹਰਜੀਤ ਸਿੰਘ ਨਾਗਪਾਲ, ਤਰਲੋਕ ਸਿੰਘ ਨਾਗਪਾਲ, ਪ੍ਰਵੀਨ ਕੁਮਾਰ ਹਾਜ਼ਰ ਸਨ।

Advertisement

Advertisement
Advertisement