For the best experience, open
https://m.punjabitribuneonline.com
on your mobile browser.
Advertisement

ਖੋਖਰ ’ਚ ਪਰਾਲੀ ਦੀਆਂ ਗੱਠਾਂ ਨੂੰ ਲੱਗੀ ਅੱਗ

07:36 AM Jun 22, 2024 IST
ਖੋਖਰ ’ਚ ਪਰਾਲੀ ਦੀਆਂ ਗੱਠਾਂ ਨੂੰ ਲੱਗੀ ਅੱਗ
Advertisement

ਪੱਤਰ ਪ੍ਰੇਰਕ
ਮਾਨਸਾ, 21 ਜੂਨ
ਪਿੰਡ ਖੋਖਰ ਵਿਚ ਵਾਇਟਨ ਐਨਰਜੀ ਪਾਵਰ ਲਿਮਟਿਡ ਦੇ ਜੀ.ਐਮ ਤੇਜਪਾਲ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਪਲਾਂਟ ਵਿਖੇ ਖੇਤਾਂ ਵਿੱਚ ਪਈਆਂ ਪਰਾਲੀ ਦੀਆਂ ਗੱਠਾਂ ਨੂੰ ਭਿਆਨਕ ਅੱਗ ਲੱਗ ਗਈ ਅਤੇ ਅੱਗ ਲੱਗਣ ਦਾ ਕਾਰਨ ਅਜੇ ਸਾਹਮਣੇ ਨਹੀਂ ਆਇਆ। ਜ਼ਿਕਰਯੋਗ ਹੈ ਕਿ ਅਜਿਹੀ ਘਟਨਾ ਵਾਇਟਨ ਐਨਰਜੀ ਪਾਵਰ ਪਲਾਂਟ ਲਿਮਿਟਡ ਦੇ ਪਿੰਡ ਭੈਣੀਬਾਘਾ ਵਿਖੇ ਪਏ ਪਰਾਲੀ ਦੇ ਸਟੋਕ ਨੂੰ ਅੱਗ ਲੱਗੀ ਸੀ, ਜਿਸ ਦਾ ਕਾਰਨ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਅਤੇ ਇਸਦੀ ਜਾਂਚ ਕੀਤੀ ਜਾ ਰਹੀ ਹੈ। ਇਸ ਘਟਨਾ ਵਿਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ।

Advertisement

Advertisement
Advertisement
Author Image

sukhwinder singh

View all posts

Advertisement