For the best experience, open
https://m.punjabitribuneonline.com
on your mobile browser.
Advertisement

ਕਹਾਣੀ ਸੰਗ੍ਰਹਿ ‘ਖੂਹ ਦੀਆਂ ਟਿੰਡਾਂ’ ਲੋਕ ਅਰਪਣ

08:59 AM Mar 17, 2024 IST
ਕਹਾਣੀ ਸੰਗ੍ਰਹਿ ‘ਖੂਹ ਦੀਆਂ ਟਿੰਡਾਂ’ ਲੋਕ ਅਰਪਣ
ਕਹਾਣੀ ਸੰਗ੍ਰਹਿ ਲੋਕ ਅਰਪਣ ਕਰਦੇ ਹੋਏ ਪਤਵੰਤੇ। -ਫੋਟੋ: ਗੋਇਲ
Advertisement

ਭੁੱਚੋ ਮੰਡੀ

Advertisement

ਬਾਬਾ ਮੋਨੀ ਜੀ ਡਿਗਰੀ ਕਾਲਜ ਲਹਿਰਾ ਮੁਹੱਬਤ ਵਿੱਚ ਇਸ ਕਾਲਜ ਦੇ ਵਿਦਿਆਰਥੀ ਰਹਿ ਚੁੱਕੇ ਰੁਪਿੰਦਰ ਥਰਾਜ (ਕੈਨੇਡਾ) ਦਾ ਪਹਿਲਾ ਕਹਾਣੀ ਸੰਗ੍ਰਹਿ ‘ਖੂਹ ਦੀਆਂ ਟਿੰਡਾਂ’ ਰਿਲੀਜ਼ ਕੀਤਾ ਗਿਆ। ਇਸ ਮੌਕੇ ਪ੍ਰੋ. ਮਿੱਠੂ ਰਾਮ ਧਨੌਲਾ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਮੌਕੇ ਡਿਗਰੀ ਕਾਲਜ ਦੇ ਪ੍ਰਿੰਸੀਪਲ ਪ੍ਰੋ. ਅਮਨਿੰਦਰ ਕੌਰ, ਐਜੂਕੇਸ਼ਨ ਕਾਲਜ ਦੇ ਵਾਈਸ ਪ੍ਰਿੰਸੀਪਲ ਪ੍ਰੋ. ਦਿਨੇਸ਼ ਕੁਮਾਰ ਨੇ ਕਿਹਾ ਕਿ ਇਸ ਕਹਾਣੀ ਸੰਗ੍ਰਹਿ ਵਿੱਚ ਬੀਤੇ ਸਮੇਂ ਦਾ ਰੁਦਨ ਹੈ। ਇਸ ਮੌਕੇ ਪ੍ਰੋ. ਰੁਪਿੰਦਰ ਸਿੰਘ, ਸੁਖਦੀਪ ਕੌਰ (ਪੰਜਾਬੀ), ਲਖਵੀਰ ਕੌਰ, ਸ਼ੈਫੀ ਗੋਇਲ, ਵਰਦੀਪ ਕੌਰ, ਰਮਨਦੀਪ ਕੌਰ, ਗੁਰਪ੍ਰੀਤ ਰਾਮ, ਸੁਖਦੀਪ ਕੌਰ, ਵਰਿੰਦਰ ਸਿੰਘ, ਮੋਨਿਕਾ ਗਰਗ, ਦਲਜੀਤ ਕੌਰ ਤੇ ਪ੍ਰੋ. ਰੁਚਿਕਾ ਨੇ ਕਹਾਣੀ ਸੰਗ੍ਰਹਿ ਦੀ ਸ਼ਲਾਘਾ ਕੀਤੀ। -ਪੱਤਰ ਪ੍ਰੇਰਕ

Advertisement
Author Image

sanam grng

View all posts

Advertisement
Advertisement
×