ਕਹਾਣੀ ਸੰਗ੍ਰਿਹ ‘ਬਾਈਕਾਟ’ ਲੋਕ ਅਰਪਣ
ਹੁਸ਼ਿਆਰਪੁਰ: ਵਿਜ਼ਨ ਮੰਚ ਵਲੋਂ ਕਹਾਣੀਕਾਰ ਰਾਜਿੰਦਰ ਸਿੰਘ ਢੱਡਾ ਦੇ ਤੀਸਰੇ ਕਹਾਣੀ ਸੰਗ੍ਰਿਹ ‘ਬਾਈਕਾਟ’ ਨੂੰ ਲੋਕ ਅਰਪਣ ਕੀਤਾ ਗਿਆ। ਇਸ ਸਬੰਧੀ ਹੋਏ ਸਮਾਰੋਹ ’ਚ ਲੇਖਕ ਧਰਮਪਾਲ ਸਾਹਿਲ, ਪ੍ਰੋ. ਬਲਦੇਵ ਬੱਲੀ, ਪ੍ਰੋ. ਕੇਵਲ ਕਲੋਟੀ, ਮਾਸਟਰ ਕੁਲਵਿੰਦਰ ਸਿੰਘ ਜੰਡਾ ਅਤੇ ਬਲਜਿੰਦਰ ਮਾਨ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਪ੍ਰੋ. ਬਲਦੇਵ ਬੱਲੀ ਨੇ ਪੁਸਤਕ ‘ਬਾਈਕਾਟ’ ਵਿਚਲੀਆਂ ਕਹਾਣੀਆਂ ਨੂੰ ਰੌਚਕ ਤੇ ਸਮਾਜ ਲਈ ਮਾਰਗ ਦਰਸ਼ਕ ਦੱਸਿਆ। ਨਵਤੇਜ ਗੜ੍ਹਦੀਵਾਲਾ, ਪੰਮੀ ਦਿਵੇਦੀ, ਡਾ. ਕੁਲਦੀਪ ਸਿੰਘ, ਸੁਰਿੰਦਰ ਸਿੰਘ ਨੇਕੀ, ਲਵੀਨ ਗਿੱਲ, ਪ੍ਰੋ. ਪਰਮਿੰਦਰ ਸਿੰਘ, ਪ੍ਰੋ. ਹਰਪ੍ਰੀਤ ਸਿੰਘ, ਡਾ. ਦਰਸ਼ਨ ਸਿੰਘ ਦਰਸ਼ਨ, ਪ੍ਰੋ. ਕੇਵਲ ਕਲੋਟੀ, ਹਰਮੀਤ ਸਿੰਘ ਅਟਵਾਲ, ਮਾਸਟਰ ਕੁਲਵਿੰਦਰ ਸਿੰਘ ਜੰਡਾ ਆਦਿ ਨੇ ਵੀ ਇਸ ਪੁਸਤਕ ਦੀਆਂ ਕਹਾਣੀਆਂ ਬਾਰੇ ਆਪਣੇ ਸਾਂਝੇ ਕੀਤੇ ਤੇ ਇਸ ਨੂੰ ਸਮਾਜ ਨੂੰ ਸਕਾਰਾਤਮਕ ਸੁਨੇਹਾ ਦੇਣ ਵਾਲੀ ਦੱਸਿਆ। ਮੰਚ ਦਾ ਸੰਚਾਲਨ ਸ਼੍ਰੋਮਣੀ ਬਾਲ ਸਾਹਿਤਕਾਰ ਬਲਜਿੰਦਰ ਮਾਨ ਨੇ ਕੀਤਾ। ਸਮਾਗਮ ’ਚ ਹੋਰਨਾਂ ਤੋਂ ਇਲਾਵਾ ਇੰਦਰਜੀਤ ਚੌਧਰੀ, ਰਜਨੀਸ਼ ਰਿਸ਼ੀ, ਨੀਰਜ ਧੀਮਾਨ, ਪੀ.ਆਰ ਖਾਮੋਸ਼, ਅਮਰੀਕ ਡੋਗਰਾ, ਪ੍ਰੋ. ਬਲਰਾਜ, ਰਣਜੀਤ ਸਿੰਘ, ਪ੍ਰੋ. ਭਾਰਤ ਭੂਸ਼ਣ ਭਾਰਤੀ, ਪ੍ਰਿੰਸੀਪਲ ਸੁਰਿੰਦਰ ਸਿਘ ਢੱਡਾ, ਪ੍ਰੋ. ਗੁਰਚਰਨ ਸਿੰਘ, ਮਦਨ ਲਾਲ ਸੈਣੀ, ਅਜੀਤਪਾਲ ਸਿੰਘ, ਪ੍ਰੋ. ਉਂਕਾਰ ਸਿੰਘ, ਮਨੀ ਸ਼ਰਮਾ, ਮੋਹਨ ਲਾਲ ਕਲਸੀ ਆਦਿ ਸ਼ਾਮਿਲ ਸਨ। -ਪੱਤਰ ਪ੍ਰੇਰਕ