ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਹਾਣੀ ਸੰਗ੍ਰਹਿ ‘ਜੋ ਬ੍ਰਹਮੰਡੇ ਸੋਈ ਪਿੰਡੇ’ ਰਿਲੀਜ਼

07:19 AM Feb 26, 2024 IST
ਪੁਸਤਕ ਰਿਲੀਜ਼ ਕਰਦੀਆਂ ਹੋਈਆਂ ਸਾਹਿਤਕ ਸ਼ਖ਼ਸੀਅਤਾਂ।

ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 25 ਫਰਵਰੀ
ਮਹਿਫ਼ਿਲ-ਏ-ਅਦੀਬ ਸੰਸਥਾ ਜਗਰਾਉਂ ਵੱਲੋਂ ਸਹਿਯੋਗੀ ਸੰਸਥਾ ਸ਼ਬਦ ਅਦਬ ਸਾਹਿਤ ਸਭਾ ਮਾਣੂੰਕੇ ਦੇ ਸਹਿਯੋਗ ਨਾਲ ਪੱਤਰਕਾਰ, ਨਾਵਲਕਾਰ ਤੇ ਕਹਾਣੀਕਾਰ ਜਸਵਿੰਦਰ ਸਿੰਘ ਛਿੰਦਾ ਦਾ ਕਹਾਣੀ ਸੰਗ੍ਰਹਿ ‘ਜੋ ਬ੍ਰਹਮੰਡੇ ਸੋਈ ਪਿੰਡੇ’ ਰਿਲੀਜ਼ ਕਰਨ ਸਬੰਧੀ ਸਮਾਗਮ ਕਰਵਾਇਆ ਗਿਆ। ਸਮਾਗਮ ’ਚ ਸਾਹਿਤ ਨਾਲ ਜੁੜੀਆਂ ਸ਼ਖ਼ਸੀਅਤਾਂ ਸਾਬਕਾ ਡੀਆਈਜੀ ਗੁਰਪ੍ਰੀਤ ਸਿੰਘ ਤੂਰ, ਪ੍ਰਸਿੱਧ ਨਾਵਲਕਾਰ ਮਿੱਤਰ ਸੈਨ ਮੀਤ, ਨਾਵਲਕਾਰ ਬਲਦੇਵ ਸਿੰਘ ਸੜਕਨਾਮਾ, ਅਲੋਚਕ ਡਾ. ਸੁਰਜੀਤ ਬਰਾੜ, ਗੀਤਕਾਰ ਅਮਰੀਕ ਤਲਵੰਡੀ, ਖੇਡ ਲੇਖਕ ਪ੍ਰਿੰ. ਬਲਵੰਤ ਸਿੰਘ ਸੰਧੂ ਅਤੇ ਸਾਬਕਾ ਐੱਸਡੀਐੱਮ ਹਰਚਰਨ ਸਿੰਘ ਸੰਧੂ, ਪ੍ਰੋ. ਕਰਮ ਸਿੰਘ ਸੰਧੂ ਪ੍ਰਧਾਨ ਸਾਹਿਤ ਸਭਾ ਜਗਰਾਉਂ ਵਿਸ਼ੇਸ਼ ਮਹਿਮਾਨਾਂ ਵਜੋਂ ਹਾਜ਼ਰ ਰਹੀਆਂ। ਸਮਾਗਮ ਪ੍ਰਬੰਧਕ ਪ੍ਰਧਾਨ ਕੈਪਟਨ ਪੂਰਨ ਸਿੰਘ ਗਗੜਾ, ਰਛਪਾਲ ਸਿੰਘ ਚਕਰ ਦੀ ਸਾਹਿਤਕਾਰਾਂ ਨੇ ਸ਼ਲਾਘਾ ਕੀਤੀ ਅਤੇ ਸਾਂਝੇ ਤੌਰ ’ਤੇ ਕਹਾਣੀ ਸੰਗ੍ਰਹਿ ਲੋਕ ਅਰਪਣ ਕੀਤਾ। ਪ੍ਰਬੰਧਕਾਂ ਵੱਲੋਂ ਇਹ ਸਮਾਗਮ ਸ਼੍ਰੋਮਣੀ ਭਗਤ ਰਵਿਦਾਸ ਜੀ ਦੇ ਆਗਮਨ ਪੁਰਬ ਅਤੇ ਮਾਤ ਭਾਸ਼ਾ ਪੰਜਾਬੀ ਦਿਵਸ ਨੂੰ ਸਮਰਪਿਤ ਕਰਵਾਇਆ ਗਿਆ। ਅਗਲੇ ਪੜਾਅ ’ਚ ਡਾ. ਬਲਦੇਵ ਸਿੰਘ ਨੇ ਕੁਝ ਦਿਨ ਪਹਿਲਾਂ ਸਦੀਵੀ ਵਿਛੋੜਾ ਦੇ ਗਏ ਸਭਾ ਦੇ ਸਾਬਕਾ ਪ੍ਰਧਾਨ ਉੱਘੇ ਵਿਅੰਗਕਾਰ ਰਾਜਿੰਦਰ ਪਾਲ ਸ਼ਰਮਾ ਨੂੰ ਯਾਦ ਕੀਤਾ ਅਤੇ ਇਕ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ। ਸਾਹਿਤਕਾਰਾਂ ਨੇ ਛਿੰਦਾ ਨੂੰ ਵਧਾਈ ਦਿੱਤੀ। ਮਾ. ਅਵਤਾਰ ਸਿੰਘ ਭੁੱਲਰ, ਬਲਵਿੰਦਰ ਸਿੰਘ ਚਕਰ, ਡਾ. ਅਮਨ ਅੱਚਰਵਾਲ, ਡਾ. ਨਾਜ਼ਰ ਸਿੰਘ ਬਾਠ ਅਤੇ ਬੀਬੀ ਮਨਜੀਤ ਕੌਰ ਦੇਹੜਕਾ ਨੇ ਵੀ ਹਾਜ਼ਰੀ ਲਵਾਈ। ਅਖੀਰ ’ਚ ਜਸਵਿੰਦਰ ਸਿੰਘ ਛਿੰਦਾ ਦੇਹੜਕੇ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਜਗਦੀਸ਼ਪਾਲ ਮਹਿਤਾ, ਚਰਨਜੀਤ ਕੌਰ ਗਰੇਵਾਲ, ਕਾਨਤਾ ਦੇਵੀ, ਮਾ. ਅਵਤਾਰ ਸਿੰਘ ਭੁੱਲਰ, ਅਜੀਤ ਪਿਆਸਾ,ਭਾਈ ਦਰਸ਼ਨ ਸਿੰਘ ਹਠੂਰ, ਜੀਵਨ ਕੁਮਾਰ ਗੋਲਡੀ, ਡਾ. ਅਮਨ ਅੱਚਰਵਾਲ, ਬਲਵਿੰਦਰ ਸਿੰਘ ਚਕਰ, ਜਸਵੰਤ ਭਾਰਤੀ, ਡਾ. ਨਾਜ਼ਰ ਸਿੰਘ ਬਾਠ, ਰਾਜਵਿੰਦਰ ਸਿੰਘ ਚੀਮਾ, ਰਾਜਿੰਦਰ ਸਿੰਘ ਗਿੱਲ ਆਦਿ ਹਾਜ਼ਰ ਸਨ।

Advertisement

Advertisement