ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਖਣਨ ਸਮੱਗਰੀ ਦੀ ਢੁਆਈ ਬੰਦ

07:07 AM Sep 15, 2024 IST

ਪੱਤਰ ਪ੍ਰੇਰਕ
ਲਾਲੜੂ, 14 ਸਤੰਬਰ
ਹਰਿਆਣਾ ਤੋਂ ਹੰਡੇਸਰਾ ਕਰੱਸ਼ਰ ਜ਼ੋਨ, ਪੰਜਾਬ ਵਿੱਚ ਕਥਿਤ ਤੌਰ ’ਤੇ ਗ਼ੈਰ-ਕਾਨੂੰਨੀ ਢੰਗ ਨਾਲ ਖਣਨ ਸਮੱਗਰੀ ਨਾਲ ਭਰੇ ਬਿਨਾਂ ਨੰਬਰੀ ਟਿੱਪਰਾਂ ਦੀ ਆਵਾਜਾਈ ਦਾ ਸਖ਼ਤ ਨੋਟਿਸ ਲੈਂਦਿਆਂ ਪ੍ਰਸ਼ਾਸਨ ਵੱਲੋਂ ਬੰਦ ਕਰਵਾ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਪਿਛਲੇ ਕਾਫ਼ੀ ਸਮੇਂ ਤੋਂ ਹਰਿਆਣਾ ਤੋਂ ਖਣਨ ਸਮੱਗਰੀ ਵੱਡੇ ਪੱਧਰ ’ਤੇ ਕਰੱਸ਼ਰ ਜੋਨ ਹੰਡੇਸਰਾ ਵਿੱਚ ਸਪਲਾਈ ਹੋ ਰਹੀ ਸੀ। ਇਸੇ ਦੌਰਾਨ ਸਮਾਜ ਸੇਵੀ ਆਗੂ ਸਰਦਾਰਾ ਸਿੰਘ ਹੰਡੇਸਰਾ ਨੇ ਇਹ ਮਾਮਲਾ ਪ੍ਰਸ਼ਾਸਨ ਦੇ ਧਿਆਨ ’ਚ ਲਿਆਂਦਾ ਸੀ। ਏਐੱਸਪੀ ਡੇਰਾਬਸੀ ਜਯੰਤ ਪੁਰੀ ਤੇ ਐੱਸਡੀਐੱਮ ਹਿਮਾਂਸ਼ੂ ਗੁਪਤਾ ਨੇ ਕਿਹਾ ਕਿ ਕਿਸੇ ਨੂੰ ਵੀ ਗ਼ਲਤ ਢੰਗ ਨਾਲ ਵਪਾਰ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

Advertisement

Advertisement