ਲੈਹਲੀ ਤੋਂ ਅੰਬਾਲਾ-ਚੰਡੀਗੜ੍ਹ ਮੁੱਖ ਮਾਰਗ ਵੱਲ ਜਾਣ ਵਾਲੇ ਟਰੱਕਾਂ ’ਤੇ ਰੋਕ
07:55 AM Jun 01, 2024 IST
Advertisement
ਪੱਤਰ ਪ੍ਰੇਰਕ
ਲਾਲੜੂ, 31 ਮਈ
ਲੈਹਲੀ ਤੋਂ ਅੰਬਾਲਾ-ਚੰਡੀਗੜ੍ਹ ਨੂੰ ਪਟਿਆਲਾ ਲਈ ਰੂਟ ਲੈ ਕੇ ਜਾਂਦੇ ਟਰੱਕਾਂ ਵਰਗੇ ਭਾਰੀ ਵਾਹਨਾਂ ਕਾਰਨ ਪੈਦਾ ਹੋ ਰਹੀ ਟਰੈਫਿਕ ਦੀ ਸਮੱਸਿਆ ਦਾ ਨੋਟਿਸ ਲੈਂਦਿਆਂ ਡਿਪਟੀ ਕਮਿਸ਼ਨਰ, ਮੁਹਾਲੀ ਨੇ ਇਸ ਸੜਕ ਨੂੰ ਭਾਰੀ ਵਾਹਨਾਂ ਲਈ ਵਰਤਣ ਦੀ ਮਨਾਹੀ ਕਰ ਦਿੱਤੀ ਹੈ। ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਲੈਹਲੀ ਤੋਂ ਅੰਬਾਲਾ-ਚੰਡੀਗੜ੍ਹਮੁੱਖ ਮਾਰਗ ਰਾਹੀਂ ਪਟਿਆਲਾ ਨੂੰ ਜਾਣ ਵਾਲੇ ਭਾਰੀ ਵਾਹਨਾਂ ਕਾਰਨ ਸੜਕ ’ਤੇ ਜਾਮ ਲੱਗ ਜਾਂਦਾ ਹੈ। ਉਨ੍ਹਾਂ ਕਿਹਾ ਕਿ ਟਰੈਫਿਕ ਪੁਲੀਸ ਨੂੰ ਇਸ ਤਰ੍ਹਾਂ ਦੀ ਆਵਾਜਾਈ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
Advertisement
Advertisement