ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਈਸੜੂ ਤੋਂ ਜੱਲ੍ਹਾ ਸੜਕ ’ਤੇ ਪਾਏ ਪੱਥਰ ਦੇ ਰਹੇ ਨੇ ਹਾਦਸਿਆਂ ਨੂੰ ਸੱਦਾ

11:24 AM Jul 21, 2024 IST
ਈਸੜੂ-ਜੱਲ੍ਹਾ ਸੜਕ ’ਤੇ ਡਿੱਗੇ ਹੋਏ ਸਕੂਟਰ ਸਵਾਰ। -ਫੋਟੋ: ਜੱਗੀ

ਪੱਤਰ ਪ੍ਰੇਰਕ
ਪਾਇਲ, 20 ਜੁਲਾਈ
ਈਸੜੂ ਤੋਂ ਜੱਲ੍ਹਾ ਮੇਨ ਰੋਡ ਧਮੋਟ-ਪਾਇਲ ਨੂੰ ਜੋੜਨ ਵਾਲੀ ਸੜਕ ’ਤੇ ਪਾਏ ਪੱਥਰਾਂ ’ਤੇ ਲੁੱਕ ਨਾ ਪਾਉਣ ਕਾਰਨ ਆਏ ਦਿਨ ਸਕੂਟਰ-ਮੋਟਰਸਾਈਕਲਾਂ ਵਾਲੇ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ।
ਮਾਸਟਰ ਜਸਵੰਤ ਸਿੰਘ ਨਸਰਾਲੀ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਸੜਕ ’ਤੇ ਪੱਥਰ ਤਾਂ ਪਾ ਦਿੱਤੇ ਗਏ ਪਰ ਲੁੱਕ ਪਾਉਣ ਦਾ ਕੋਈ ਨਾਂ ਨਹੀਂ ਲੈ ਰਿਹਾ, ਜਿਸ ਕਾਰਨ ਪਏ ਪੱਥਰਾਂ ਕਾਰਨ ਦੋ-ਪਹੀਆ ਵਾਹਨ ਵਾਲੇ ਰਾਹਗੀਰ ਡਿੱਗ ਕੇ ਸੱਟਾਂ ਖਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਸੜਕ ਦਾ ਕੰਮ ਕਾਫੀ ਸਮੇਂ ਤੋਂ ਅੱਧ ਵਿਚਕਾਰ ਲਟਕ ਰਿਹਾ ਹੈ, ਜੋ ਹੁਣ ਤੱਕ ਪੂਰਾ ਹੋ ਜਾਣਾ ਚਾਹੀਦੀ ਸੀ। ਇਸ ਸੜਕ ’ਤੇ ਜੋ ਪੱਥਰ ਪਾਇਆ ਗਿਆ ਹੈ, ਉਹ ਵੀ ਪੂਰੀ ਮਿਕਦਾਰ ਵਿੱਚ ਨਹੀਂ ਪਾਇਆ ਗਿਆ ਅਤੇ ਨਾ ਹੀ ਉਸ ਨੂੰ ਪੱਧਰਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਠੇਕੇਦਾਰ ਵੱਲੋਂ ਇਹ ਸੜਕ ਪੂਰੇ ਮਾਪਦੰਡਾਂ ਅਨੁਸਾਰ ਨਹੀਂ ਬਣਾਈ ਜਾ ਰਹੀ, ਜਿਸ ਦੀ ਜਾਂਚ ਹੋਣੀ ਚਾਹੀਦੀ ਹੈ। ਇਹ ਵੀ ਪਤਾ ਲੱਗਾ ਹੈ ਕਿ ਪਹਿਲਾਂ ਬਣੀ ਹੋਈ ਸੜਕ ’ਤੇ ਪਈ ਲੁੱਕ-ਬੱਜਰੀ ਨੂੰ ਮਸ਼ੀਨ ਨਾਲ ਚੁੱਕਿਆ ਗਿਆ ਹੈ, ਜਿਸ ਦੇ ਕੋਈ ਆਡਰ ਨਹੀਂ ਸਨ, ਜਦੋਂਕਿ ਪੁਰਾਣੀ ਸੜਕ ’ਤੇ ਪੱਥਰ ਦੀਆਂ ਦੋ ਪਰਤਾਂ ਪਾਉਣੀਆਂ ਸਨ।
ਇਲਾਕਾ ਵਾਸੀਆਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਲੋਕ ਨਿਰਮਾਣ ਵਿਭਾਗ ਤੋਂ ਮੰਗ ਕੀਤੀ ਹੈ ਇਸ ਅਧੂਰੀ ਲਟਕੀ ਸੜਕ ਨੂੰ ਜਲਦੀ ਤੋਂ ਜਲਦੀ ਬਣਾਇਆ ਜਾਵੇ ਕਿਉਂਕਿ 15 ਅਗਸਤ ਨੂੰ ਈਸੜੂ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਸ਼ਹੀਦ ਕਰਨੈਲ ਸਿੰਘ ਈਸੜੂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਆਉਂਦੀਆਂ ਹਨ।

Advertisement

ਬਾਰਿਸ਼ਾਂ ਕਾਰਨ ਕੰਮ ਰੁਕਿਆ: ਜੇਈ

ਜੇਈ ਪੰਕਜ ਅਰੋੜਾ ਨੇ ਕਿਹਾ ਕਿ ਬਾਰਿਸ਼ਾਂ ਕਾਰਨ ਸੜਕ ਦਾ ਕੰਮ, ਲੁੱਕ ਵਾਲਾ ਪਲਾਂਟ ਬੰਦ ਹੋਇਆ ਹੈ ਅਤੇ ਮਜ਼ਦੂਰ ਵੀ ਆਪਣੇ ਘਰਾਂ ਨੂੰ ਚਲੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਜਲਦੀ ਹੀ ਸੜਕ ਦਾ ਕੰਮ ਸ਼ੁਰੂ ਹੋ ਜਾਵੇਗਾ।

Advertisement
Advertisement
Advertisement