ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਚੋਰੀ ਹੋਇਆ ਟਰੱਕ 12 ਘੰਟਿਆਂ ਵਿੱਚ ਬਰਾਮਦ

10:53 AM Sep 25, 2024 IST
ਮੁਲਜ਼ਮਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਪਵਿੱਤਰ ਸਿੰਘ।-ਫੋਟੋ: ਟੱਕਰ

ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 24 ਸਤੰਬਰ
ਪੁਲੀਸ ਵੱਲੋਂ ਅਨਾਜ ਮੰਡੀ ’ਚੋਂ ਚੋਰੀ ਹੋਏ ਟਰੱਕ ਨੂੰ 12 ਘੰਟਿਆਂ ਅੰਦਰ ਬਰਾਮਦ ਕਰ ਕੇ ਮੁਲਜ਼ਮ ਬਲਦੇਵ ਸਿੰਘ ਉਰਫ਼ ਬੱਬੂ ਅਤੇ ਨਿਰਮਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਦਕਿ ਅਜੀਤ ਸਿੰਘ ਅਜੇ ਫ਼ਰਾਰ ਹੈ। ਥਾਣਾ ਮੁਖੀ ਪਵਿੱਤਰ ਸਿੰਘ ਨੇ ਦੱਸਿਆ ਕਿ ਪਿੰਡ ਲੁਬਾਣਗੜ੍ਹ ਦੇ ਹਰਜੀਤ ਸਿੰਘ ਨੇ 22 ਸਤੰਬਰ ਸ਼ਾਮ ਨੂੰ ਪੁਲੀਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸਦਾ ਇੱਕ ਟਰੱਕ ਜੋ ਅਨਾਜ ਮੰਡੀ ਮਾਛੀਵਾੜਾ ਸਾਹਿਬ ਵਿੱਚ ਖੜ੍ਹਾ ਸੀ, ਉਹ ਚੋਰੀ ਹੋ ਗਿਆ ਹੈ। ਪੁਲੀਸ ਵੱਲੋਂ ਇਸ ਸਬੰਧੀ ਮਾਮਲਾ ਦਰਜ ਕਰ ਤਫ਼ਤੀਸ਼ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਟਰੱਕ ਵਿੱਚ ਜੀਪੀਐੱਸ ਸਿਸਟਮ ਲੱਗਿਆ ਹੋਇਆ ਸੀ ਅਤੇ ਚੋਰਾਂ ਨੇ ਚਮਕੌਰ ਸਾਹਿਬ ਨੇੜੇ ਪੈਟਰੋਲ ਪੰਪ ’ਤੇ ਜਾ ਕੇ ਉਹ ਪੁੱਟ ਕੇ ਸੁੱਟ ਦਿੱਤਾ। ਥਾਣਾ ਮੁਖੀ ਨੇ ਦੱਸਿਆ ਕਿ ਪੁਲੀਸ ਟੀਮ ਵੱਲੋਂ ਤਕਨੀਕੀ ਢੰਗ ਨਾਲ ਚੋਰਾਂ ਦਾ ਪਿੱਛਾ ਕੀਤਾ ਗਿਆ ਅਤੇ ਉਨ੍ਹਾਂ ਨੂੰ ਪਾਤੜਾਂ ਜਾ ਕੇ ਦਬੋਚ ਲਿਆ ਗਿਆ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਤਿੰਨਾਂ ਖਿਲਾਫ਼ ਪਹਿਲਾਂ ਹੀ ਚੋਰੀ ਦੇ ਮਾਮਲੇ ਦਰਜ ਹਨ। ਥਾਣਾ ਮੁਖੀ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਪੁੱਛਗਿੱਛ ਕੀਤੀ ਜਾਵੇਗੀ।

Advertisement

Advertisement