ਖੇਤਾਂ ਵਿੱਚੋਂ ਸੋਲਰ ਸਿਸਟਮ ਵਾਲਾ ਸਟਾਰਟਰ ਚੋਰੀ
07:21 AM Jul 24, 2024 IST
ਪੱਤਰ ਪ੍ਰੇਰਕ
ਕਾਲਾਂਵਾਲੀ, 23 ਜੁਲਾਈ
ਪਿੰਡ ਸਿੰਘਪੁਰਾ ਵਿੱਚ ਇੱਕ ਕਿਸਾਨ ਦੇ ਖੇਤ ਵਿੱਚ ਲੱਗੇ ਸੋਲਰ ਸਿਸਟਮ ਵਿੱਚੋਂ ਅਣਪਛਾਤੇ ਚੋਰਾਂ ਨੇ ਕੰਪਨੀ ਦਾ ਸਟਾਰਟਰ ਚੋਰੀ ਕਰ ਲਿਆ। ਕਿਸਾਨ ਨੇ ਪੁਲੀਸ ਚੌਕੀ ਸਿੰਘਪੁਰਾ ਵਿਖੇ ਸ਼ਿਕਾਇਤ ਦਰਜ ਕਰਵਾ ਕੇ ਕਾਰਵਾਈ ਦੀ ਮੰਗ ਕੀਤੀ ਹੈ। ਕਿਸਾਨ ਲੱਖਾ ਸਿੰਘ ਨੇ ਪੁਲੀਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦਾ ਖੇਤ ਰਾਮਪੁਰਾ ਢਾਣੀ ਤੋਂ ਗਹਿਲੇਵਾਲਾ ਰੋਡ ਵੱਲ ਹੈ। ਜਦੋਂ ਉਹ 22 ਜੁਲਾਈ ਨੂੰ ਆਪਣੇ ਖੇਤ ਗਿਆ ਤਾਂ ਦੇਖਿਆ ਕਿ ਸੋਲਰ ਮੋਟਰ ਦਾ ਸਟਾਰਟਰ ਗਾਇਬ ਸੀ। ਇਸ ਦੌਰਾਨ ਉਸ ਦਾ ਗੁਆਂਢੀ ਹਰਲਾਭ ਸਿੰਘ ਵੀ ਉਸ ਕੋਲ ਆਇਆ ਅਤੇ ਉਨ੍ਹਾਂ ਦੱਸਿਆ ਕਿ ਉਸ ਦੇ ਖੇਤ ਵਿੱਚ ਲੱਗੇ ਸੋਲਰ ਸਿਸਟਮ ਦਾ ਸਟਾਰਟਰ ਚੋਰੀ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਸਟਾਰਟਰ ਚੋਰੀ ਹੋਣ ਕਾਰਨ ਉਨ੍ਹਾਂ ਦਾ ਕਾਫੀ ਨੁਕਸਾਨ ਹੋਇਆ ਹੈੈ।
Advertisement
Advertisement