ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਠੇਕੇ ਦੀ ਛੱਤ ਵਿੱਚ ਸੰਨ੍ਹ ਲਾ ਕੇ ਸ਼ਰਾਬ ਚੋਰੀ

10:43 AM Jun 17, 2024 IST
ਠੇਕੇ ਦੀ ਛੱਤ ਵਿੱਚ ਲਾਇਆ ਹੋਇਆ ਸੰਨ੍ਹ।

ਪੱਤਰ ਪ੍ਰੇਰਕ
ਅਮਰਗੜ੍ਹ, 16 ਜੂਨ
ਇੱਥੇ ਨਿਆਮਤਪੁਰ ਸਥਿਤ ਮਨੀਸ਼ ਕੁਮਾਰ ਐਂਡ ਕੰਪਨੀ ਦੇ ਸ਼ਰਾਬ ਦੇ ਠੇਕੇ ਵਿੱਚ ਲੁੱਟ-ਖੋਹ ਦਾ ਮਾਮਲਾ ਸਾਹਮਣੇ ਆਇਆ ਹੈ। ਠੇਕੇ ਦੇ ਕਾਰਿੰਦੇ ਵਿਕਾਸ ਕੁਮਾਰ ਨੇ ਦੱਸਿਆ ਕਿ ਦੇਰ ਰਾਤ ਲੁਟੇਰੇ ਛੱਤ ਵਿੱਚ ਸੰਨ੍ਹ ਲਾ ਕੇ ਅੰਦਰ ਦਾਖ਼ਲ ਹੋ ਗਏ ਅਤੇ ਉਸ ਦੀ ਕੁੱਟਮਾਰ ਕੀਤੀ।
ਉਸ ਨੇ ਦੱਸਿਆ ਕਿ ਲੁਟੇਰੇ ਇੱਕ ਮੋਟਰਸਾਈਕਲ ਅਤੇ ਇੱਕ ਮੋਟਰਸਾਈਕਲ ਰੇਹੜੀ ’ਤੇ ਆਏ ਸਨ ਜਿਨ੍ਹਾਂ ਨੇ ਠੇਕੇ ’ਚੋਂ ਸ਼ਰਾਬ ਦੀਆਂ ਬੋਤਲਾਂ ਤੇ ਡੱਬੇ ਲੁੱਟ ਕੇ ਰੇਹੜੀ ਵਿਚ ਰੱਖ ਲਏ। ਜਾਂਦੇ ਹੋਏ ਉਸ ਦਾ ਮੋਬਾਈਲ ਖੋਹ ਕੇ ਉਸ ਨੂੰ ਠੇਕੇ ਅੰਦਰ ਬੰਦ ਕਰ ਦਿੱਤਾ। ਠੇਕੇਦਾਰ ਗੁਰਮੇਲ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਜਦੋਂ ਉਹ ਠੇਕੇ ’ਤੇ ਗਏ ਤਾਂ ਬਾਹਰੋਂ ਕੁੰਡਾ ਖੋਲ੍ਹ ਕੇ ਵੇਖਿਆ ਕਿ ਲੁਟੇਰੇ ਛੱਤ ਪਾੜ ਕੇ ਡੇਢ ਲੱਖ ਰੁਪਏ ਦੀ ਅੰਗਰੇਜ਼ੀ ਤੇ ਦੇਸੀ ਸ਼ਰਾਬ ਚੋਰੀ ਕਰਕੇ ਲੈ ਗਏ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।

Advertisement

Advertisement
Advertisement