ਕਾਰਾਂ ਦੇ ਸ਼ੀਸ਼ੇ ਤੋੜ ਕੇ ਸਾਮਾਨ ਚੋਰੀ
10:46 AM Dec 10, 2024 IST
ਪੱਤਰ ਪੇ੍ਰਕ
ਮੁੱਲਾਂਪੁਰ ਗ਼ਰੀਬਦਾਸ, 9 ਦਸੰਬਰ
ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਵਸੇ ਪਿੰਡ ਸਿੱਸਵਾਂ ਵਿਖੇ ਵਾਟਰ ਡੈਮ ਉਤੇ ਅੱਜ ਸੈਰ-ਸਪਾਟਾ ਕਰਨ ਆਏ ਲੋਕਾਂ ਦੀਆਂ ਦੋ ਕਾਰਾਂ ਦੇ ਸ਼ੀਸ਼ੇ ਤੋੜ ਕੀਮਤੀ ਸਾਮਾਨ ਚੋਰੀ ਕਰ ਲਿਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਘੁੰਮਣ ਆਏ ਵਿਅਕਤੀ ਕਾਰਾਂ ਖੜੀਆਂ ਕਰਕੇ ਪੈਦਲ ਹੀ ਪਾਣੀ ਵਾਲੇ ਡੈਮ ਕੋਲ ਚਲੇ ਗਏ। ਪਿੱੱਛੋਂ ਚੋਰਾਂ ਨੇ ਉਨ੍ਹਾਂ ਦੀਆਂ ਕਾਰਾਂ ਦੇ ਸ਼ੀਸ਼ਿਆਂ ਨੂੰ ਭੰਨ ਕੇ ਕੀਮਤੀ ਸਮਾਨ ਚੋਰੀ ਕਰ ਲਿਆ। ਜਦੋਂ ਘੁੰਮਣ ਵਾਲੇ ਵਿਅਕਤੀ ਵਾਪਸ ਕਾਰਾਂ ਕੋਲੋਂ ਆਏ ਤਾਂ ਉਨ੍ਹਾਂ ਨੇ ਆਪਣੀਆਂ ਕਾਰਾਂ ਨੁਕਸਾਨੀਆਂ ਦੇਖੀਆਂ। ਉਨ੍ਹਾਂ ਤੁਰੰਤ ਪੁਲੀਸ ਨੂੰ ਸੂਚਿਤ ਕੀਤਾ। ਦੂਜੇ ਪਾਸੇ ਪੁਲੀਸ ਥਾਣਾ ਮੁੱਲਾਂਪੁਰ ਗਰੀਬਦਾਸ ਵਿੱਚ ਜਾਂਚ ਅਫਸਰ ਏਐਸਆਈ ਰਾਜ ਕੁਮਾਰ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ ਮਗਰੋਂ ਪੁਲੀਸ ਟੀਮ ਨੇ ਕਾਰ ਚਾਲਕਾਂ ਦੇ ਬਿਆਨ ’ਤੇ ਦਰਜ ਕਰ ਲਿਆ ਹੈ।
Advertisement
Advertisement