ਘਰ ਦੇ ਜਿੰਦੇ ਤੋੜ ਕੇ ਸਾਮਾਨ ਚੋਰੀ
08:02 AM Oct 16, 2024 IST
ਪੱਤਰ ਪ੍ਰੇਰਕ
ਲਹਿਰਾਗਾਗਾ, 15 ਅਕਤੂਬਰ
ਇਥੇ ਵਾਰਡ ਨੰਬਰ ਚਾਰ ਦੇ ਕ੍ਰਿਸ਼ਨ ਕੁਮਾਰ ਪੁੱਤਰ ਲਛਮਣ ਦਾਸ ਦੇ ਘਰੋਂ ਚੋਰਾਂ ਨੇ ਕੀਮਤੀ ਸਾਮਾਨ ਚੋਰੀ ਕਰ ਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕ੍ਰਿਸ਼ਨ ਕੁਮਾਰ ਤੇ ਉਸ ਦਾ ਪਰਿਵਾਰ ਚੰਡੀਗੜ੍ਹ ਗਏ ਹੋ ਸਨ, ਪਿੱਛੋਂ ਰਾਤ ਨੂੰ ਚੋਰਾਂ ਵੱਲੋ ਘਰ ਦਾ ਜਿੰਦਰਾ ਤੋੜ ਕੇ ਚੋਰੀ ਨੂੰ ਅੰਜਾਮ ਦਿੱਤਾ ਹੈ। ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਉਹ ਅਜੇ ਚੰਡੀਗੜ੍ਹ ਹੀ ਸੀ ਕਿ ਉਸ ਨੂੰ ਗੁਆਂਢੀਆਂ ਨੇ ਫੋਨ ਕਰਕੇ ਦੱਸਿਆ ਕਿ ਉਨ੍ਹਾਂ ਦੇ ਘਰ ਦਾ ਜਿੰਦਾ ਟੁੱਟਿਆ ਹੋਇਆ ਹੈ। ਕ੍ਰਿਸ਼ਨ ਕੁਮਾਰ ਮੁਤਾਬਕ ਚੋਰਾਂ ਵੱਲੋਂ ਸੋਨੇ, ਚਾਂਦੀ, ਕੈਸ਼ ਅਤੇ ਕੱਪੜੇ ਲੈ ਕੇ ਜਾਣ ਦਾ ਪਤਾ ਲੱਗਿਆ ਹੈ। ਸਿਟੀ ਪੁਲੀਸ ਚੌਕੀ ਇੰਚਾਰਜ ਰਘਬੀਰ ਸਿੰਘ ਨੇ ਦੱਸਿਆ ਕਿ ਪੁਲੀਸ ਸੀਸੀਟੀਵੀ ਕੈਮਰਿਆਂ ਦੀਆਂ ਫੋਟੋਆਂ ਦੇ ਅਧਾਰ ’ਤੇ ਛੇਤੀ ਚੋਰਾਂ ਨੂੰ ਕਾਬੂ ਕਰ ਲਵੇਗੀ।
Advertisement
Advertisement