ਗੈਸ ਸਪਲਾਇਰ ਤੋਂ ਨਕਦੀ ਅਤੇ ਮੋਬਾਈਲ ਲੁੱਟੇ
07:16 AM Sep 06, 2024 IST
ਲੁਧਿਆਣਾ: ਥਾਣਾ ਹੈਬੋਵਾਲ ਦੇ ਇਲਾਕੇ ਬਚਨ ਸਿੰਘ ਮਾਰਗ ਨੇੜੇ ਸ਼ਰਾਬ ਦੇ ਠੇਕੇ ਦੇ ਸਾਹਮਣੇ ਅਣਪਛਾਤੇ ਵਿਅਕਤੀ ਦੋ ਗੈਸ ਸਿਲੰਡਰ ਸਪਲਾਇਰਾਂ ਤੋਂ ਨਕਦੀ ਅਤੇ ਮੋਬਾਈਲ ਲੁੱਟਕੇ ਲੈ ਗਏ ਹਨ। ਇਸ ਸਬੰਧੀ ਗਿਰਜੇਸ਼ ਵਾਸੀ ਰਾਮ ਨਗਰ ਹੈਬੋਵਾਲ ਨੇ ਦੱਸਿਆ ਕਿ ਉਹ ਹਰਪ੍ਰਭ ਗੈਸ ਏਜੰਸੀ, ਭਾਰਤ ਪੈਟਰੋਲੀਅਮ ਚੂਹੜਪੁਰ ਵਿੱਚ ਨੌਕਰੀ ਕਰਦਾ ਹੈ। ਉਹ ਅਤੇ ਹਰਿੰਦਰ ਯਾਦਵ ਗੈਸ ਸਿਲੰਡਰਾਂ ਦੀ ਡਿਲਵਰੀ ਦੇਣ ਗਏ ਸਨ ਕਿ ਸ਼ਰਾਬ ਦੇ ਠੇਕੇ ਦੇ ਸਾਹਮਣੇ ਕੱਚੀ ਪੱਕੀ ਗਲੀ ਨੇੜੇ ਉਹ ਥੋੜ੍ਹਾ ਰੁਕੇ ਜਿਸ ਦੌਰਾਨ ਇੱਕ ਮੋਟਰਸਾਈਕਲ ’ਤੇ ਦੋ ਲੜਕੇ ਆਏ ਜਿਨ੍ਹਾਂ ਨੇ ਉਨ੍ਹਾਂ ਨੂੰ ਤਲਵਾਰ ਦਿਖਾਕੇ ਉਸਦਾ ਮੋਬਾਈਲ ਸੈਮਸੰਗ ਅਤੇ ਪਰਸ ਜਿਸ ਵਿੱਚ ਕਰੀਬ 2200 ਰੁਪਏ ਸਨ ਅਤੇ ਹਰਿੰਦਰ ਯਾਦਵ ਪਾਸੋਂ ਸਿਲੰਡਰਾਂ ਦੇ ਇਕੱਠੇ ਕੀਤੇ ਕਰੀਬ 20-21 ਹਜ਼ਾਰ ਰੁਪਏ ਖੋਹਕੇ ਫ਼ਰਾਰ ਹੋ ਗਏ। -ਨਿੱਜੀ ਪੱਤਰ ਪ੍ਰੇਰਕ
Advertisement
Advertisement