Stocks ਸ਼ੇਅਰ ਬਾਜ਼ਾਰ ਸ਼ੁਰੂਆਤੀ ਕਾਰੋਬਾਰ ’ਚ ਚੜ੍ਹਿਆ, ਰੁਪੱਈਆ ਵੀ 19 ਪੈਸੇ ਮਜ਼ਬੂਤ
10:29 AM Mar 13, 2025 IST
Advertisement
ਮੁੰਬਈ, 13 ਮਾਰਚ
ਸੈਂਸੈਕਸ ਸ਼ੁਰੂਆਤੀ ਕਾਰੋਬਾਰ ਵਿਚ 192.32 ਨੁਕਤਿਆਂ ਦੇ ਉਛਾਲ ਨਾਲ 74,222.08 ਨੂੰ ਪਹੁੰਚ ਗਿਆ ਜਦੋਂਕਿ ਐੱਨਐੱਸਈ ਦੇ ਨਿਫਟੀ ਨੇ ਵੀ 21.75 ਅੰਕਾਂ ਦਾ ਵਾਧਾ ਦਰਜ ਕੀਤਾ ਹੈ। ਨਿਫਟੀ 22,492.25 ਦੇ ਪੱਧਰ ’ਤੇ ਸੀ।
Advertisement
ਉਧਰ ਭਾਰਤੀ ਰੁਪੱਈਆ ਅਮਰੀਕੀ ਡਾਲਰ ਦੇ ਮੁਕਾਬਲੇ ਮਜ਼ਬੂਤ ਹੋਇਆ ਹੈ। ਸ਼ੁਰੂਆਤੀ ਕਾਰੋਬਾਰ ਵਿਚ ਰੁਪੱਈਆ 19 ਪੈਸੇ ਦੀ ਮਜ਼ਬੂਤੀ ਨਾਲ 87.03 ਨੂੰ ਪਹੁੰਚ ਗਿਆ।
Advertisement
Advertisement
ਸੈਂਸੈਕਸ ਪੈਕ ਵਿਚੋਂ ਟਾਟਾ ਸਟੀਲ, ਬਜਾਜ ਫਿਨਸਰਵ, ਆਈਸੀਆਈਸੀਆਈ ਬੈਂਕ, ਬਜਾਜ ਫਾਇਨਾਂਸ, ਐੱਸਬੀਆਈ, ਜ਼ੋਮੈਟੋ, ਭਾਰਤੀ ਏਅਰਟੈੱਲ, ਪਾਵਰਗਰਿੱਡ, ਐੱਨਟੀਪੀਸੀ ਤੇ ਟਾਈਟਨ ਕੰਪਨੀਆਂ ਦੇ ਸ਼ੇਅਰਾਂ ਨੇ ਮੁਨਾਫ਼ਾ ਖੱਟਿਆ।
Advertisement