For the best experience, open
https://m.punjabitribuneonline.com
on your mobile browser.
Advertisement

ਕਮਜ਼ੋਰ ਆਲਮੀ ਰੁਝਾਨ ਦੇ ਚਲਦਿਆਂ ਸ਼ੇਅਰ ਬਾਜ਼ਾਰ ਹੇਠਾਂ ਬੰਦ

10:46 AM May 19, 2025 IST
ਕਮਜ਼ੋਰ ਆਲਮੀ ਰੁਝਾਨ ਦੇ ਚਲਦਿਆਂ ਸ਼ੇਅਰ ਬਾਜ਼ਾਰ ਹੇਠਾਂ ਬੰਦ
Advertisement

ਮੁੰਬਈ, 19 ਮਈ

Advertisement

ਮੂਡੀਜ਼ ਰੇਟਿੰਗਜ਼ ਵੱਲੋਂ ਅਮਰੀਕਾ ਦੀ ਰੇਟਿੰਗ ਘਟਾਉਣ ਤੋਂ ਬਾਅਦ ਆਲਮੀ ਬਾਜ਼ਾਰਾਂ ਵਿੱਚ ਕਮਜ਼ੋਰ ਰੁਝਾਨ ਹੈ, ਜਿਸ ਦੇ ਚਲਦਿਆਂ ਬੈਂਚਮਾਰਕ ਬੀਐੱਸਈ ਸੈਂਸੈਕਸ ਸੋਮਵਾਰ ਨੂੰ 271 ਅੰਕ ਡਿੱਗ ਗਿਆ। 30-ਸ਼ੇਅਰਾਂ ਵਾਲਾ ਬੀਐੱਸਈ ਸੂਚਕ 271.17 ਅੰਕ ਜਾਂ 0.33 ਫੀਸਦੀ ਡਿੱਗ ਕੇ 82,059.42 ’ਤੇ ਬੰਦ ਹੋਇਆ। ਹਾਲਾਂਕਿ ਦਿਨ ਦੌਰਾਨ ਇਹ 366.02 ਅੰਕ ਜਾਂ 0.44 ਫੀਸਦੀ ਡਿੱਗ ਕੇ 81,964.57 ’ਤੇ ਆ ਗਿਆ ਸੀ। ਇਸ ਤੋ ਇਲਾਵਾ ਐੱਨਐੱਸਈ ਨਿਫ਼ਟੀ 74.35 ਅੰਕ ਜਾਂ 0.30 ਫੀਸਦੀ ਡਿੱਗ ਕੇ 24,945.45 'ਤੇ ਆ ਗਿਆ।
ਸੈਂਸੈਕਸ ਫਰਮਾਂ ਵਿਚ, ਈਟਰਨਲ, ਇਨਫੋਸਿਸ, ਟਾਟਾ ਕੰਸਲਟੈਂਸੀ ਸਰਵਿਸਿਜ਼, ਟੈੱਕ ਮਹਿੰਦਰਾ, ਰਿਲਾਇੰਸ ਇੰਡਸਟਰੀਜ਼, ਏਸ਼ੀਅਨ ਪੇਂਟਸ, ਐੱਚਸੀਐੱਲ ਟੈੱਕ ਅਤੇ ਅਡਾਨੀ ਪੋਰਟਸ ਪਿੱਛੇ ਰਹੇ। ਦੂਜੇ ਪਾਸੇ ਪਾਵਰ ਗਰਿੱਡ, ਬਜਾਜ ਫਾਈਨੈਂਸ, ਐੱਨਟੀਪੀਸੀ, ਸਟੇਟ ਬੈਂਕ ਆਫ਼ ਇੰਡੀਆ ਅਤੇ ਇੰਡਸਇੰਡ ਬੈਂਕ ਲਾਭ ਲੈਣ ਵਾਲਿਆਂ ਵਿੱਚ ਸ਼ਾਮਲ ਸਨ।

ਉਧਰ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪੱਈਆ 17 ਪੈਸੇ ਵਧ ਕੇ 85.40 ’ਤੇ ਬੰਦ ਹੋਇਆ। ਵਿਦੇਸ਼ੀ ਬਾਜ਼ਾਰ ਵਿਚ ਕਮਜ਼ੋਰ ਅਮਰੀਕੀ ਮੁਦਰਾ ਅਤੇ ਮਜ਼ਬੂਤ ​​ਵਿਦੇਸ਼ੀ ਫੰਡ ਪ੍ਰਵਾਹ ਕਰਕੇ ਰੁਪੱਈਆ ਮਜ਼ਬੂਤ ਹੋਇਆ। -ਪੀਟੀਆਈ

Advertisement
Advertisement

Advertisement
Tags :
Author Image

Advertisement