ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

Stocks ਸ਼ੇਅਰ ਬਾਜ਼ਾਰ ਸ਼ੁਰੂਆਤੀ ਕਾਰੋਬਾਰ ’ਚ ਡਿੱਗਿਆ

10:17 AM Jun 02, 2025 IST
featuredImage featuredImage

ਮੁੰਬਈ, 2 ਜੂਨ

Advertisement

ਏਸ਼ਿਆਈ ਬਾਜ਼ਾਰਾਂ ਵਿੱਚ ਕਮਜ਼ੋਰ ਰੁਝਾਨਾਂ ਤੇ ਆਲਮੀ ਪੱਧਰ ’ਤੇ ਵਪਾਰਕ ਫ਼ਿਕਰਾਂ ਅੱਜ ਸਵੇਰੇ ਬੈਂਚਮਾਰਕ ਇਕੁਇਟੀ ਸੂਚਕ ਅੰਕ Sensex ਤੇ Nifty ਡਿੱਗ ਗਏ। ਉਧਰ ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪਈਆ 12 ਪੈਸੇ ਦੀ ਮਜ਼ਬੂਤੀ ਨਾਲ 85.43 ਨੂੰ ਪਹੁੰਚ ਗਿਆ।

ਮਾਹਿਰਾਂ ਮੁਤਾਬਕ ਵਿਦੇਸ਼ੀ ਫੰਡਾਂ ਦੀ ਨਿਕਾਸੀ ਨੇ ਵੀ ਨਿਵੇਸ਼ਕਾਂ ਦੇ ਹੌਸਲੇ ਨੂੰ ਸੱਟ ਮਾਰੀ, ਜਿਸ ਕਰਕੇ ਸ਼ੁਰੂਆਤੀ ਕਾਰੋਬਾਰ ਵਿੱਚ 30-ਸ਼ੇਅਰਾਂ ਵਾਲਾ BSE ਸੈਂਸੈਕਸ 762.24 ਅੰਕ ਡਿੱਗ ਕੇ 80,688.77 ’ਤੇ ਆ ਗਿਆ। NSE ਨਿਫਟੀ 212.25 ਅੰਕ ਡਿੱਗ ਕੇ 24,538.45 ’ਤੇ ਪਹੁੰਚ ਗਿਆ।

Advertisement

ਸੈਂਸੈਕਸ ਫਰਮਾਂ ਵਿੱਚੋਂ HDFC ਬੈਂਕ, HCL ਟੈੱਕ, ਰਿਲਾਇੰਸ ਇੰਡਸਟਰੀਜ਼, ਇਨਫੋਸਿਸ, ਟੈੱਕ ਮਹਿੰਦਰਾ, ਬਜਾਜ ਫਾਇਨਾਂਸ, ਲਾਰਸਨ ਐਂਡ ਟੂਬਰੋ, ਟਾਈਟਨ, ਟਾਟਾ ਕੰਸਲਟੈਂਸੀ ਸਰਵਿਸਿਜ਼ ਅਤੇ ਟਾਟਾ ਸਟੀਲ ਸਭ ਤੋਂ ਵੱਧ ਪੱਛੜ ਗਏ। ਹਿੰਦੁਸਤਾਨ ਯੂਨੀਲੀਵਰ, ਅਡਾਨੀ ਪੋਰਟਸ, ਮਹਿੰਦਰਾ ਐਂਡ ਮਹਿੰਦਰਾ, ਇੰਡਸਇੰਡ ਬੈਂਕ ਅਤੇ ਨੈਸਲੇ ਲਾਭ ਲੈਣ ਵਾਲਿਆਂ ਵਿੱਚ ਸ਼ਾਮਲ ਸਨ।

ਏਸ਼ਿਆਈ ਬਾਜ਼ਾਰਾਂ ਵਿੱਚ ਦੱਖਣੀ ਕੋਰੀਆ ਦਾ ਕੋਸਪੀ, ਜਾਪਾਨ ਦਾ ਨਿੱਕੇਈ 225 ਸੂਚਕ ਅੰਕ, ਸ਼ੰਘਾਈ ਦਾ SSE ਕੰਪੋਜ਼ਿਟ ਸੂਚਕ ਅੰਕ ਅਤੇ ਹਾਂਗ ਕਾਂਗ ਦਾ ਹੈਂਗ ਸੇਂਗ ਹੇਠਾਂ ਕਾਰੋਬਾਰ ਕਰ ਰਹੇ ਸਨ। ਸ਼ੁੱਕਰਵਾਰ ਨੂੰ ਅਮਰੀਕੀ ਬਾਜ਼ਾਰ ਰਲਵੇਂ ਮਿਲਵੇਂ ਹੁੰਗਾਰੇ ਨਾਲ ਬੰਦ ਹੋਏ ਸਨ। -ਪੀਟੀਆਈ

Advertisement
Tags :
Sensex and Nifty