Stocks ਸ਼ੁਰੂਆਤੀ ਕਾਰੋਬਾਰ ’ਚ ਸੈਂਸੈਕਸ ਤੇ ਨਿਫਟੀ ਚੜ੍ਹੇ
ਮੁੰਬਈ, 24 ਮਾਰਚ
ਵਿਦੇਸ਼ੀ ਪੂੰਜੀ ਦਾ ਨਿਵੇਸ਼ ਵਧਣ ਕਰਕੇ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿਚ ਸੈਂਸੈਕਸ ਤੇ ਨਿਫਟੀ ਵਿਚ ਉਛਾਲ ਦੇਖਣ ਨੂੰ ਮਿਲਿਆ। ਅਮਰੀਕੀ ਬਾਜ਼ਾਰਾਂ ਵਿਚ ਸਕਾਰਾਤਮਕ ਰੁਖ਼ ਨੇ ਵੀ ਘਰੇਲੂ ਬਾਜ਼ਾਰਾਂ ਵਿਚ ਤੇਜ਼ੀ ਨੂੰ ਹੱਲਾਸ਼ੇਰੀ ਦਿੱਤੀ। ਬੰਬੇ ਸਟਾਕ ਐਕਸਚੇਂਜ ਦਾ ਸੈਂਸੈਕਸ ਸ਼ੁਰੂਆਤੀ ਕਾਰੋਬਾਰ ਵਿਚ 592.78 ਅੰਕ ਚੜ੍ਹ ਕੇ 77,498.29 ਦੇ ਪੱਧਰ ਨੂੰ ਪਹੁੰਚ ਗਿਆ। ਉਧਰ ਐੱਨਐੱਸਈ ਦਾ ਨਿਫਟੀ 169.3 ਅੰਕ ਚੜ੍ਹ ਕੇ 23,519.70 ਅੰਕਾਂ ’ਤੇ ਆ ਗਿਆ। ਸੈਂਸੈਕਸ ਵਿਚ ਸੂਚੀਬੱਧ 30 ਕੰਪਨੀਆਂ ਵਿਚੋਂ ਪਾਵਰ ਗਰਿੱਡ, ਕੋਟਕ ਮਹਿੰਦਰਾ ਬੈਂਕ, ਲਾਰਸਨ ਐਂਡ ਟੂਬਰੋ, ਐਕਸਿਸ ਬੈਂਕ, ਐਨਟੀਪੀਸੀ, ਬਜਾਜ ਫਿਨਸਰਵ, ਰਿਲਾਇੰਸ ਇੰਡਸਟਰੀਜ਼ ਤੇ ਐੱਚਡੀਐੱਫਸੀ ਬੈਂਕਾਂ ਦੇ ਸ਼ੇਅਰ ਸਭ ਤੋਂ ਵੱਧ ਮੁਨਾਫ਼ੇ ਵਿਚ ਰਹੇ। ਉਧਰ ਟਾਈਟਨ, ਮਹਿੰਦਰਾ ਐਂਡ ਮਹਿੰਦਰਾ, ਇਨਫੋਸਿਸ ਤੇ ਅਲਟਰਾਟੈੱਕ ਸੀਮਿੰਟ ਦੇ ਸ਼ੇਅਰਾਂ ਵਿਚ ਗਿਰਾਵਟ ਦੇਖਣ ਨੂੰ ਮਿਲੀ। ਏਸ਼ਿਆਈ ਬਾਜ਼ਾਰਾਂ ਵਿਚੋਂ ਦੱਖਣੀ ਕੋਰੀਆ ਦਾ ਕੌਸਪੀ, ਜਾਪਾਨ ਦਾ ਨਿੱਕੀ, ਚੀਨ ਦਾ ਸ਼ੰਘਾਈ ਕੰਪੋਜ਼ਿਟ ਤੇ ਹਾਂਗਕਾਂਗ ਦਾ ਹੈਂਗਸੇਂਗ ਨੁਕਸਾਨ ਵਿਚ ਰਹੇ। ਅਮਰੀਕੀ ਬਾਜ਼ਾਰ ਸ਼ੁੱਕਰਵਾਰ ਨੂੰ ਸਕਾਰਾਤਮਕ ਰੁਖ਼ ਨਾਲ ਬੰਦ ਹੋਏ ਸਨ। -ਪੀਟੀਆਈ