For the best experience, open
https://m.punjabitribuneonline.com
on your mobile browser.
Advertisement

Stock Market Update: ਸੈਂਸੈਕਸ, ਨਿਫਟੀ ’ਚ ਸ਼ੁਰੂਆਤੀ ਕਾਰੋਬਾਰ ’ਚ ਗਿਰਾਵਟ

11:21 AM Feb 17, 2025 IST
stock market update  ਸੈਂਸੈਕਸ  ਨਿਫਟੀ ’ਚ ਸ਼ੁਰੂਆਤੀ ਕਾਰੋਬਾਰ ’ਚ ਗਿਰਾਵਟ
Advertisement
ਮੁੰਬਈ, 17 ਫਰਵਰੀ
Advertisement

ਘਰੇਲੂ ਸ਼ੇਅਰ ਬਾਜ਼ਾਰ Sensex ਅਤੇ Nifty ਵਿੱਚ ਅੱਜ ਸ਼ੁਰੂਆਤੀ ਕਾਰੋਬਾਰ ’ਚ ਗਿਰਾਵਟ ਦਰਜ ਕੀਤੀ ਗਈ। BSE ਸੈਂਸੈਕਸ ਸ਼ੁਰੂਆਤੀ ਕਾਰੋਬਾਰ ਵਿੱਚ 297.8 ਅੰਕ ਦੀ ਗਿਰਾਵਟ ਨਾਲ 75,641.41 ਅੰਕ ’ਤੇ ਆ ਗਿਆ। NSE Nifty 119.35 ਅੰਕ ਤੋਂ ਖਿਸਕ ਕੇ 22,809.90 ਅੰਕ ’ਤੇ ਰਿਹਾ। ਸ਼ੁਰੂਆਤੀ ਕਾਰੋਬਾਰ ਮਗਰੋਂ ਦੋਵਾਂ ਬਾਜ਼ਾਰਾਂ ਵਿੱਚ ਹੋਰ ਗਿਰਾਵਟ ਦਰਜ ਕੀਤੀ ਗਈ।

Advertisement

Sensex 476.70 ਅੰਕ ਦੀ ਗਿਰਾਵਟ ਨਾਲ 75,470.18 ਅੰਕ ’ਤੇ ਜਦਕਿ Nifty 146.80 ਅੰਕ ਖਿਸਕ ਕੇ 22,782 ਅੰਕ ’ਤੇ ਕਾਰੋਬਾਰ ਕਰਨ ਲੱਗਿਆ। Sensex ਵਿੱਚ ਸੂਚੀਬੱਸ 30 ਕੰਪਨੀਆਂ ਵਿੱਚੋਂ ਮਹਿੰਦਰਾ ਐਂਡ ਮਹਿੰਦਰਾ, ਟਾਟਾ ਸਟੀਲ, ਇੰਫੋਸਿਸ, ਟੈੱਕ ਮਹਿੰਦਰਾ, ਟਾਟਾ ਮੋਟਰਜ਼ ਅਤੇ ਇੰਡਸਇੰਡ ਬੈਂਕ ਦੇ ਸ਼ੇਅਰ ’ਚ ਲੀਡ ਦਰਜ ਕੀਤੀ ਗਈ। -ਪੀਟੀਆਈ

Advertisement
Tags :
Author Image

Charanjeet Channi

View all posts

Advertisement