ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

Stock Market: ਦੂਜੇ ਦਿਨ ਵੀ ਹੇਠਾਂ ਖਿਸਕਿਆ ਸ਼ੇਅਰ ਬਜ਼ਾਰ

04:56 PM May 28, 2025 IST
featuredImage featuredImage
ਮੁੰਬਈ, 28 ਮਈ
ਬ੍ਰਿਟਿਸ਼ ਮਲਟੀਨੈਸ਼ਨਲ ਕੰਪਨੀ BAT Plc ਵੱਲੋਂ ਹਿੱਸੇਦਾਰੀ ਘਟਾਉਣ ਮਗਰੋਂ ਆਈਟੀਸੀ ਦੇ ਸ਼ੇਅਰ ਹੇਠਾਂ ਆਉਣ ਤੋਂ ਬਾਅਦ ਸ਼ੇਅਰ ਬਜ਼ਾਰ ਦੂਜੇ ਦਿਨ ਵੀ ਹੇਠਾਂ ਖਿਸਕ ਗਿਆ। ਸ਼ੇਅਰ ਬਜ਼ਾਰ ਬੰਦ ਹੋਣ ਮੌਕੇ BSE ਸੈਂਸੈਕਸ 239.31 ਅੰਕ ਜਾਂ 0.29 ਫੀਸਦੀ ਡਿੱਗ ਕੇ 81,312.32 ’ਤੇ ਬੰਦ ਹੋਇਆ। ਹਾਲਾਂਕਿ ਦਿਨ ਦੌਰਾਨ ਇਹ 307.61 ਅੰਕ ਜਾਂ 0.37 ਫੀਸਦੀ ਡਿੱਗ ਕੇ 81,244.02 ’ਤੇ ਆ ਗਿਆ ਸੀ। ਉਧਰ 50-ਇਸ਼ੂ ਵਾਲਾ NSE ਨਿਫਟੀ 73.75 ਅੰਕ ਜਾਂ 0.30 ਫੀਸਦੀ ਡਿੱਗ ਕੇ 24,752.45 ’ਤੇ ਬੰਦ ਹੋਇਆ। ਸੈਂਸੈਕਸ ਦੇ ਸਟਾਕਾਂ ਵਿੱਚੋਂ ਆਈਟੀਸੀ ਵਿੱਚ 3 ਫੀਸਦੀ ਤੋਂ ਵੱਧ ਦੀ ਗਿਰਾਵਟ ਆਈ ਜਦੋਂ ਬੀਏਟੀ ਪੀਐੱਲਸੀ ਨੇ ਇੱਕ ਬਲਾਕ ਡੀਲ ਰਾਹੀਂ ਸਮੂਹ ਵਿੱਚ ਆਪਣੀ 2.5 ਫੀਸਦੀ ਹਿੱਸੇਦਾਰੀ 12,927 ਕਰੋੜ ਰੁਪਏ (1.51 ਬਿਲੀਅਨ ਅਮਰੀਕੀ ਡਾਲਰ) ਵਿੱਚ ਵੇਚ ਦਿੱਤੀ।
ਇਸ ਦੌਰਾਨ ਇੰਡਸਇੰਡ ਬੈਂਕ, ਨੇਸਲੇ, ਅਲਟਰਾਟੈੱਕ ਸੀਮਿੰਟ, ਮਹਿੰਦਰਾ ਐਂਡ ਮਹਿੰਦਰਾ, ਪਾਵਰ ਗਰਿੱਡ, ਏਸ਼ੀਅਨ ਪੇਂਟਸ, ਸਨ ਫਾਰਮਾ ਅਤੇ ਟੈੱਕ ਮਹਿੰਦਰਾ ਵੀ ਪਿੱਛੇ ਰਹਿ ਗਏ। ਦੂਜੇ ਪਾਸੇ ਬਜਾਜ ਫਾਈਨੈਂਸ, ਭਾਰਤੀ ਏਅਰਟੈੱਲ, ਆਈਸੀਆਈਸੀਆਈ ਬੈਂਕ, ਅਡਾਨੀ ਪੋਰਟਸ ਅਤੇ ਐੱਚਸੀਐੱਲ ਟੈੱਕ ਲਾਭ ਲੈਣ ਵਾਲਿਆਂ ਵਿੱਚ ਸ਼ਾਮਲ ਸਨ।
ਉਧਰ ਅਮਰੀਕੀ ਡਾਲਰ ਦੇ ਮੁਕਾਬਲੇ ਰੁਪੱਈਆ 85.40 ’ਤੇ ਸਥਿਰ ਰਿਹਾ। -ਪੀਟੀਆਈ
Advertisement
Advertisement
Tags :
Stock market