Stock Market: ਸ਼ੇਅਰ ਬਾਜ਼ਾਰਾਂ ਵਿੱਚ ਤੇਜ਼ੀ; ਸੈਂਸੈਕਸ 5 ਦਿਨਾਂ ਦੀ ਗਿਰਾਵਟ ਤੋਂ ਬਾਅਦ ਚੜ੍ਹਿਆ
ਮੁੰਬਈ, 17 ਮਾਰਚ
ਸੈਂਸੈਕਸ ਅਤੇ ਨਿਫਟੀ ਵਿਚ ਸੋਮਵਾਰ ਨੂੰ ਉਛਾਲ ਦਰਜ ਕੀਤਾ ਗਿਆ ਅਤੇ ਇਸ ਦੌਰਾਨ ਬਜ਼ਾਰ ਲਗਭਗ 0.5 ਫੀਸਦੀ ਵਾਧੇ ਨਾਲ ਬੰਦ ਹੋਏ। 30 ਸ਼ੇਅਰਾਂ ਵਾਲਾ ਬੀਐਸਈ ਸੈਂਸੈਕਸ 341.04 ਅੰਕ ਜਾਂ 0.46 ਪ੍ਰਤੀਸ਼ਤ ਵਧ ਕੇ 74,169.95 ’ਤੇ ਬੰਦ ਹੋਇਆ। ਇੰਟਰਾ-ਡੇਅ ਵਪਾਰ ਵਿੱਚ ਬੈਂਚਮਾਰਕ 547.44 ਅੰਕ ਜਾਂ 0.74 ਪ੍ਰਤੀਸ਼ਤ ਵਧ ਕੇ 74,376.35 ’ਤੇ ਪਹੁੰਚ ਗਿਆ। ਉਧਰ ਐੱਨਐੱਸਈ ਨਿਫਟੀ 111.55 ਅੰਕ ਜਾਂ 0.50 ਪ੍ਰਤੀਸ਼ਤ ਵਧ ਕੇ 22,508.75 ’ਤੇ ਪਹੁੰਚੀ। ਸੈਂਸੈਕਸ ਪੈਕ ਤੋਂ ਬਜਾਜ ਫਿਨਸਰਵ, ਮਹਿੰਦਰਾ ਐਂਡ ਮਹਿੰਦਰਾ, ਐਕਸਿਸ ਬੈਂਕ, ਬਜਾਜ ਫਾਈਨੈਂਸ, ਅਡਾਨੀ ਪੋਰਟਸ, ਆਈਸੀਆਈਸੀਆਈ ਬੈਂਕ, ਜ਼ੋਮੈਟੋ ਅਤੇ ਅਲਟਰਾਟੈਕ ਸੀਮਿੰਟ ਸਭ ਤੋਂ ਵੱਧ ਲਾਭ ਪ੍ਰਾਪਤ ਕਰਨ ਵਾਲਿਆਂ ਵਿੱਚ ਸ਼ਾਮਲ ਸਨ। ਹਾਲਾਂਕਿ ਆਈਟੀਸੀ, ਨੈਸਲੇ, ਸਟੇਟ ਬੈਂਕ ਆਫ਼ ਇੰਡੀਆ, ਰਿਲਾਇੰਸ ਇੰਡਸਟਰੀਜ਼, ਏਸ਼ੀਅਨ ਪੇਂਟਸ ਅਤੇ ਟਾਟਾ ਕੰਸਲਟੈਂਸੀ ਸਰਵਿਸਿਜ਼ ਪਛੜਨ ਵਾਲਿਆਂ ਵਿੱਚੋਂ ਸਨ। ਰਿਜ਼ਰਵ ਬੈਂਕ ਵੱਲੋਂ ਸ਼ਨਿੱਚਰਵਾਰ ਨੂੰ ਗਾਹਕਾਂ ਨੂੰ ਭਰੋਸਾ ਦਿਵਾਉਣ ਤੋਂ ਬਾਅਦ ਇੰਡਸਇੰਡ ਬੈਂਕ ਦੇ ਸ਼ੇਅਰਾਂ ਵਿੱਚ 5.30 ਪ੍ਰਤੀਸ਼ਤ ਦੀ ਤੇਜ਼ੀ ਆਈ। -ਪੀਟੀਆਈ