Stock Market: ਵਾਧੇ ਨਾਲ ਖੁੱਲ੍ਹਿਆ ਸ਼ੇਅਰ ਬਜ਼ਾਰ, ਸੈਂਸੈਕਸ 81,700 ਤੋਂ ਵੱਧ ’ਤੇ ਸ਼ੁਰੂ ਹੋਇਆ
10:48 AM Oct 17, 2024 IST
ਮੁੰਬਈ, 17 ਅਕਤੂਬਰ
Advertisement
Stock Market: ਭਾਰਤੀ ਸ਼ੇਅਰ ਬਾਜ਼ਾਰ ਵੀਰਵਾਰ ਨੂੰ ਵਾਧੇ ਵਿਚ(ਹਰੇ) ਖੁੱਲ੍ਹੇ ਕਿਉਂਕਿ ਆਈਟੀ ਅਤੇ ਪੀਐਸਯੂ ਬੈਂਕ ਸੈਕਟਰਾਂ ਵਿੱਚ ਖਰੀਦਦਾਰੀ ਦੇਖਣ ਨੂੰ ਮਿਲੀ। ਬੀਐਸਈ ਸੈਂਸੈਕਸ ਨੇ ਸ਼ੁਰੂਆਤੀ ਕਾਰੋਬਾਰ ਵਿੱਚ 206.02 ਅੰਕ ਜਾਂ 0.25 ਪ੍ਰਤੀਸ਼ਤ ਦੇ ਵਾਧੇ ਦੇ ਬਾਅਦ 81,707.38 ’ਤੇ ਕਾਰੋਬਾਰ ਕਰਨਾ ਸ਼ੁਰੂ ਕੀਤਾ। ਇਸ ਦੇ ਨਾਲ ਹੀ ਐੱਨਐੱਸਈ ਨਿਫ਼ਟੀ 14.70 ਅੰਕ ਜਾਂ 0.06 ਫੀਸਦੀ ਵਧ ਕੇ 24,986 ’ਤੇ ਕਾਰੋਬਾਰ ਕਰ ਰਿਹਾ ਸੀ।
ਬਾਜ਼ਾਰ ਦਾ ਰੁਝਾਨ ਸਕਾਰਾਤਮਕ ਰਿਹਾ। ਨੈਸ਼ਨਲ ਸਟਾਕ ਐਕਸਚੇਂਜ ’ਤੇ 1,114 ਸਟਾਕ ਹਰੇ ’ਚ ਕਾਰੋਬਾਰ ਕਰ ਰਹੇ ਸਨ ਜਦਕਿ 903 ਸਟਾਕ ਲਾਲ ’ਚ ਕਾਰੋਬਾਰ ਕਰ ਰਹੇ ਸਨ। ਏਸ਼ੀਅਨ ਪੇਂਟਸ, ਭਾਰਤੀ ਏਅਰਟੈੱਲ, ਇੰਫੋਸਿਸ ਅਤੇ ਐਸਬੀਆਈ ਸੈਂਸੈਕਸ ਪੈਕ ਵਿੱਚ ਸਭ ਤੋਂ ਵੱਧ ਲਾਭਕਾਰੀ ਸਨ, ਜਦੋਂ ਕਿ ਮਹਿੰਦਰਾ ਐਂਡ ਮਹਿੰਦਰਾ, ਮਾਰੂਤੀ ਸੁਜ਼ੂਕੀ, ਐਚਡੀਐਫਸੀ ਬੈਂਕ ਅਤੇ ਐਕਸਿਸ ਬੈਂਕ ਸਭ ਤੋਂ ਵੱਧ ਘਾਟੇ ਵਿੱਚ ਸਨ। -ਆਈਏਐੱਨਐੱਸ
Advertisement
Advertisement