Stock Market: ਪਿਛਲੇ ਦਿਨਾਂ ਦੀ ਗਿਰਾਵਟ ਤੋਂ ਬਾਅਦ ਸ਼ੁੱਕਰਵਾਰ ਨੂੰ ਸ਼ੇਅਰ ਮਾਰਕੀਟ ਵਿਚ ਤੇਜ਼ੀ
ਮੁੰਬਈ, 23 ਮਈ
ਬਲੂ-ਚਿੱਪ ਆਈਟੀ ਸ਼ੇਅਰਾਂ ਵਿੱਚ ਖਰੀਦਦਾਰੀ ਅਤੇ ਏਸ਼ੀਆਈ ਇਕੁਇਟੀ ਬਾਜ਼ਾਰਾਂ ਵਿੱਚ ਮਜ਼ਬੂਤ ਰੁਝਾਨ ਕਾਰਨ ਬੈਂਚਮਾਰਕ ਸੂਚਕ ਸੈਂਸੈਕਸ ਅਤੇ ਨਿਫਟੀ ਸ਼ੁੱਕਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਤੇਜ਼ੀ ਆਈ। ਸਪਾਟ ਸ਼ੁਰੂਆਤ ਉਪਰੰਤ 30-ਸ਼ੇਅਰਾਂ ਵਾਲਾ ਬੀਐੱਸਈ ਬੈਂਚਮਾਰਕ ਗੇਜ ਸੈਂਸੈਕਸ ਬਾਅਦ ਵਿਚ ਉੱਛਲਿਆ ਅਤੇ 219.05 ਅੰਕ ਚੜ੍ਹ ਕੇ 81,171.04 ’ਤੇ ਪਹੁੰਚ ਗਿਆ। ਇਸ ਦੌਰਾਨ ਐੱਨਐੱਸਈ ਨਿਫਟੀ 111.2 ਅੰਕ ਵਧ ਕੇ 24,720.90 ’ਤੇ ਪਹੁੰਚੀ। ਹਾਲਾਂਕਿ ਦੋਵਾਂ ਬੈਂਚਮਾਰਕ ਸੂਚਕਾਂ ਵਿਚ ਤੇਜ਼ੀ ਦਾ ਵਾਧਾ ਹੋਇਆ ਅਤੇ ਬੀਐੱਸਈ Sensex 411.60 ਅੰਕ ਵਧ ਕੇ 81,363.59 ’ਤੇ ਅਤੇ ਨਿਫਟੀ 145.15 ਅੰਕ ਵਧ ਕੇ 24,755.75 ’ਤੇ ਕਾਰੋਬਾਰ ਕਰ ਰਹੇ ਸਨ।
ਸੈਂਸੈਕਸ ਫਰਮਾਂ ਵਿੱਚੋਂ ਈਟਰਨਲ, ਇਨਫੋਸਿਸ, ਐੱਚਸੀਐੱਲ ਟੈੱਕ, ਪਾਵਰ ਗਰਿੱਡ, ਆਈਟੀਸੀ, ਇੰਡਸਇੰਡ ਬੈਂਕ, ਟੈੱਕ ਮਹਿੰਦਰਾ ਅਤੇ ਨੈਸਲੇ ਸਭ ਤੋਂ ਵੱਧ ਲਾਭ ਲੈਣ ਵਾਲਿਆਂ ਵਿੱਚ ਸ਼ਾਮਲ ਸਨ। ਸਨ ਫਾਰਮਾ ਅਤੇ ਮਹਿੰਦਰਾ ਐਂਡ ਮਹਿੰਦਰਾ ਪਛੜ ਗਏ।
ਉਧਰ ਸ਼ੁਰੂਆਤੀ ਕਾਰੋਬਾਰ ਵਿੱਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪੱਈਆ 15 ਪੈਸੇ ਡਿੱਗ ਕੇ 86.10 ’ਤੇ ਆ ਗਿਆ। -ਪੀਟੀਆਈ