ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

Stock Market: ਦੋ ਦਿਨਾਂ ਦੀ ਗਿਰਾਵਟ ਤੋਂ ਬਾਅਦ ਸ਼ੇਅਰ ਬਾਜ਼ਾਰ ’ਚ ਤੇਜ਼ੀ; ਸੈਂਸੈਕਸ 500 ਅੰਕਾਂ ਤੋਂ ਵੱਧ ਉਛਾਲਿਆ

10:40 AM May 29, 2025 IST
featuredImage featuredImage

ਮੁੰਬਈ, 29 ਮਈ

Advertisement

ਲਗਾਤਾਰ ਦੋ ਦਿਨਾਂ ਦੀ ਗਿਰਾਵਟ ਤੋਂ ਬਾਅਦ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਇਕੁਇਟੀ ਬੈਂਚਮਾਰਕ ਸੂਚਕ ਸੈਂਸੈਕਸ ਅਤੇ ਨਿਫਟੀ ਵਿੱਚ ਤੇਜ਼ੀ ਦਰਜ ਕੀਤੀ ਗਈ। ਵਿਦੇਸ਼ੀ ਫੰਡਾਂ ਦੇ ਪ੍ਰਵਾਹ ਕਾਰਨ ਸ਼ੇਅਰ ਬਜ਼ਾਰ ਨੂੰ ਹੁਲਾਰਾ ਮਿਲਿਆ ਹੈ। 30-ਸ਼ੇਅਰਾਂ ਵਾਲਾ ਬੀਐਸਈ ਸੈਂਸੈਕਸ ਸ਼ੁਰੂਆਤੀ ਕਾਰੋਬਾਰ ਵਿੱਚ 504.57 ਅੰਕ ਵਧ ਕੇ 81,816.89 ’ਤੇ ਪਹੁੰਚ ਗਿਆ। ਐੱਨਐੱਸਈ ਨਿਫਟੀ 137.25 ਅੰਕ ਚੜ੍ਹ ਕੇ 24,889.70 ’ਤੇ ਪਹੁੰਚ ਗਿਆ।
ਸੈਂਸੈਕਸ ਫਰਮਾਂ ਵਿੱਚੋਂ ਇਨਫੋਸਿਸ, ਟਾਟਾ ਸਟੀਲ, ਟੈੱਕ ਮਹਿੰਦਰਾ, ਐੱਚਸੀਐੱਲ ਟੈੱਕ, ਟਾਟਾ ਕੰਸਲਟੈਂਸੀ ਸਰਵਿਸਿਜ਼, ਸਨ ਫਾਰਮਾ, ਟਾਟਾ ਮੋਟਰਜ਼ ਅਤੇ ਐੱਚਡੀਐੱਫਸੀ ਬੈਂਕ ਸਭ ਤੋਂ ਵੱਧ ਲਾਭ ਪ੍ਰਾਪਤ ਕਰਨ ਵਾਲਿਆਂ ਵਿੱਚ ਸ਼ਾਮਲ ਸਨ। ਦੂਜੇ ਪਾਸੇ ਅਲਟਰਾਟੈੱਕ ਸੀਮਿੰਟ, ਬਜਾਜ ਫਾਈਨੈਂਸ, ਬਜਾਜ ਫਿਨਸਰਵ ਅਤੇ ਨੈਸਲੇ ਪਛੜ ਗਏ।

ਇੱਥੇ ਦੱਸਣਾ ਬਣਦਾ ਹੈ ਕਿ ਇਕ ਅਮਰੀਕੀ ਸੰਘੀ ਅਦਾਲਤ ਨੇ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਐਮਰਜੈਂਸੀ-ਸ਼ਕਤੀਆਂ ਵਾਲੇ ਕਾਨੂੰਨ ਦੇ ਤਹਿਤ ਦਰਾਮਦ ’ਤੇ ਭਾਰੀ ਟੈਕਸ ਲਗਾਉਣ ਤੋਂ ਰੋਕ ਦਿੱਤਾ ਹੈ।
ਉਧਰ ਸ਼ੁਰੂਆਤੀ ਕਾਰੋਬਾਰ ਵਿੱਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪੱਈਆ 7 ਪੈਸੇ ਡਿੱਗ ਕੇ 85.45 ’ਤੇ ਆ ਗਿਆ। -ਪੀਟੀਆਈ

Advertisement

Advertisement
Tags :
Indian Share MarketStock market