For the best experience, open
https://m.punjabitribuneonline.com
on your mobile browser.
Advertisement

Stock Market: ਕਾਰੋਬਾਰੀ ਹਫ਼ਤੇ ਦੇ ਪਹਿਲੇ ਦਿਨ ਸ਼ੇਅਰ ਮਾਰਕੀਟ ਤੇਜ਼ੀ ’ਚ ਬੰਦ

05:12 PM May 05, 2025 IST
stock market  ਕਾਰੋਬਾਰੀ ਹਫ਼ਤੇ ਦੇ ਪਹਿਲੇ ਦਿਨ ਸ਼ੇਅਰ ਮਾਰਕੀਟ ਤੇਜ਼ੀ ’ਚ ਬੰਦ
Advertisement

ਮੁੰਬਈ, 5 ਮਈ

Advertisement

Stock Market: ਵਿਦੇਸ਼ੀ ਫੰਡਾਂ ਦੇ ਨਿਰੰਤਰ ਪ੍ਰਵਾਹ ਅਤੇ ਵਿਸ਼ਵ ਪੱਧਰ ’ਤੇ ਕੱਚੇ ਤੇਲ ਦੀਆਂ ਕੀਮਤਾਂ ਵਿਚ ਗਿਰਾਵਟ ਨਾਲ ਸੋਮਵਾਰ ਨੂੰ ਇਕੁਇਟੀ ਬੈਂਚਮਾਰਕ ਸੂਚਕ ਸੈਂਸੈਕਸ ਅਤੇ ਨਿਫਟੀ ਤੇਜ਼ੀ ਵਿਚ ਬੰਦ ਹੋਏ। 30-ਸ਼ੇਅਰਾਂ ਵਾਲਾ ਬੀਐੱਸਈ ਬੈਂਚਮਾਰਕ 294.85 ਅੰਕ ਜਾਂ 0.37 ਫੀਸਦੀ ਵਧ ਕੇ 80,796.84 ’ਤੇ ਬੰਦ ਹੋਇਆ। ਦਿਨ ਦੌਰਾਨ ਇਹ 547.04 ਅੰਕ ਵਧ ਕੇ 81,049.03 ’ਤੇ ਪਹੁੰਚ ਗਿਆ ਸੀ। ਐੱਨਐੱਸਈ ਨਿਫਟੀ 114.45 ਅੰਕ ਜਾਂ 0.47 ਫੀਸਦੀ ਵਧ ਕੇ 24,461.15 ’ਤੇ ਪਹੁੰਚ ਗਿਆ।

Advertisement
Advertisement

ਸੈਂਸੈਕਸ ਫਰਮਾਂ ਤੋਂ ਅਡਾਨੀ ਪੋਰਟਸ ਸਮੇਤ ਅਡਾਨੀ ਸਮੂਹ ਦੇ ਸਟਾਕ ਤੇਜ਼ ਰਫ਼ਤਾਰ ਨਾਲ ਬੰਦ ਹੋਏ। 30 ਸ਼ੇਅਰਾਂ ਵਾਲੇ ਪੈਕ ਵਿੱਚੋਂ, ਬਜਾਜ ਫਿਨਸਰਵ, ਮਹਿੰਦਰਾ ਐਂਡ ਮਹਿੰਦਰਾ, ਈਟਰਨਲ, ਪਾਵਰ ਗਰਿੱਡ, ਆਈਟੀਸੀ, ਟਾਟਾ ਮੋਟਰਜ਼, ਏਸ਼ੀਅਨ ਪੇਂਟਸ ਅਤੇ ਹਿੰਦੁਸਤਾਨ ਯੂਨੀਲੀਵਰ ਲਾਭ ਲੈਣ ਵਾਲਿਆਂ ਵਿੱਚ ਸ਼ਾਮਲ ਸਨ। ਪਛੜਨ ਵਾਲਿਆਂ ਵਿਚ ਕੋਟਕ ਮਹਿੰਦਰਾ ਬੈਂਕ 4.57 ਫੀਸਦੀ ਹੇਠਾਂ ਆ ਗਿਆ। ਸਟੇਟ ਬੈਂਕ ਆਫ਼ ਇੰਡੀਆ, ਐਕਸਿਸ ਬੈਂਕ, ਟਾਈਟਨ ਅਤੇ ਇੰਡਸਇੰਡ ਬੈਂਕ ਹੋਰ ਹੇਠਾਂ ਬੰਦ ਹੋਏ। -ਪੀਟੀਆਈ

Advertisement
Tags :
Author Image

Puneet Sharma

View all posts

Advertisement