Stock Market: ਆਈਟੀ ਸ਼ੇਅਰਾਂ ਵਿੱਚ ਖਰੀਦਦਾਰੀ ਨਾਲ Sensex, Nifty ਸ਼ੁਰੂਆਤੀ ਕਾਰੋਬਾਰ ਵਿੱਚ ਚੜ੍ਹਿਆ
ਮੁੰਬਈ, 6 ਨਵੰਬਰ
Stock Market: ਆਈਟੀ ਸ਼ੇਅਰਾਂ ਵਿੱਚ ਖਰੀਦਦਾਰੀ ਅਤੇ ਅਮਰੀਕੀ ਬਾਜ਼ਾਰਾਂ ਵਿੱਚ ਤੇਜ਼ੀ ਦੇ ਕਾਰਨ ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਸੈਂਸੈਕਸ ਅਤੇ ਨਿਫ਼ਟੀ ਵਿੱਚ ਤੇਜ਼ੀ ਦਰਜ ਕੀਤੀ ਗਈ। ਬੀਐੱਸਈ ਦਾ ਸੈਂਸੈਕਸ ਸ਼ੁਰੂਆਤੀ ਕਾਰੋਬਾਰ 'ਚ 338.1 ਅੰਕ ਚੜ੍ਹ ਕੇ 79,814.73 ’ਤੇ ਪਹੁੰਚ ਗਿਆ। ਐੱਨਐੱਸਈ ਨਿਫ਼ਟੀ 101.5 ਅੰਕ ਚੜ੍ਹ ਕੇ 24,314.80 'ਤੇ ਪਹੁੰਚ ਗਿਆ।
30 ਸ਼ੇਅਰਾਂ ਵਾਲੇ ਸੈਂਸੈਕਸ ਪੈਕ ਤੋਂ ਐਚਸੀਐਲ ਟੈਕਨਾਲੋਜੀਜ਼, ਸਨ ਫਾਰਮਾ, ਇੰਫੋਸਿਸ, ਬਜਾਜ ਫਾਈਨਾਂਸ, ਬਜਾਜ ਫਿਨਸਰਵ, ਮਾਰੂਤੀ, ਐਨਟੀਪੀਸੀ, ਟੈਕ ਮਹਿੰਦਰਾ ਅਤੇ ਟਾਟਾ ਕੰਸਲਟੈਂਸੀ ਸਰਵਿਸਿਜ਼ ਸਭ ਤੋਂ ਵੱਧ ਲਾਭਕਾਰੀ ਸਨ। ਟਾਈਟਨ, ਟਾਟਾ ਸਟੀਲ, ਹਿੰਦੁਸਤਾਨ ਯੂਨੀਲੀਵਰ ਅਤੇ ਜੇਐਸਡਬਲਯੂ ਸਟੀਲ ਪਛੜ ਗਏ। ਏਸ਼ੀਆਈ ਬਾਜ਼ਾਰਾਂ ਵਿੱਚ ਟੋਕੀਓ ਅਤੇ ਸ਼ੰਘਾਈ ਵਿੱਚ ਉੱਚੇ ਕਾਰੋਬਾਰ ਹੋਏ ਜਦੋਂ ਕਿ ਸਿਓਲ ਅਤੇ ਹਾਂਗਕਾਂਗ ਵਿੱਚ ਗਿਰਾਵਟ ਦਰਜ ਕੀਤੀ ਗਈ। ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (FIIs) ਨੇ ਮੰਗਲਵਾਰ ਨੂੰ 2,569.41 ਕਰੋੜ ਰੁਪਏ ਦੇ ਸ਼ੇਅਰਾਂ ਦੀ ਖਰੀਦਦਾਰੀ ਕੀਤੀ, ਜਦੋਂ ਕਿ ਘਰੇਲੂ ਸੰਸਥਾਗਤ ਨਿਵੇਸ਼ਕਾਂ (DIIs) ਨੇ ਐਕਸਚੇਂਜ ਦੇ ਅੰਕੜਿਆਂ ਅਨੁਸਾਰ 3,030.96 ਕਰੋੜ ਰੁਪਏ ਦੇ ਸ਼ੇਅਰ ਖਰੀਦੇ। -ਪੀਟੀਆਈ