Stock Market: ਸ਼ੁਰੂਆਤੀ ਕਾਰੋਬਾਰ ਵਿੱਚ ਸੈਂਸੈਕਸ 700 ਅੰਕਾਂ ਤੋਂ ਵੱਧ ਖਿਸਕਿਆ
10:36 AM May 22, 2025 IST
ਮੁੰਬਈ, 22 ਮਈ
Advertisement
Stock Market: ਅਮਰੀਕੀ ਵਿੱਤੀ ਅਤੇ ਕਰਜ਼ੇ ਦੀਆਂ ਚਿੰਤਾਵਾਂ ਦੇ ਵਿਚਕਾਰ Stock Market ਬੈਂਚਮਾਰਕ ਸੂਚਕ Sensex ਅਤੇ Nifty ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਹੇਠਾਂ ਖਿਸਕ ਗਏ। ਇਸ ਦੌਰਾਨ 30 ਸ਼ੇਅਰਾਂ ਵਾਲਾ BSE Benchmark ਸੈਂਸੈਕਸ ਸ਼ੁਰੂਆਤੀ ਕਾਰੋਬਾਰ ਵਿੱਚ 578.3 ਅੰਕ ਡਿੱਗ ਕੇ 81,018.33 ’ਤੇ ਆ ਗਿਆ। ਉਧਰ ਐੱਨਐੱਸਈ ਨਿਫ਼ਟੀ 203.45 ਅੰਕ ਡਿੱਗ ਕੇ 24,610 ’ਤੇ ਆ ਗਿਆ। ਹਾਲਾਂਕਿ ਬਾਅਦ ਵਿੱਚ ਬੀਐੱਸਈ ਬੈਂਚਮਾਰਕ 746.48 ਅੰਕ ਅਤੇ ਨਿਫਟੀ 233.80 ਅੰਕ ਖਿਸਕ ਗਿਆ। ਸੈਂਸੈਕਸ ਫਰਮਾਂ ਵਿੱਚੋਂ ਪਾਵਰ ਗਰਿੱਡ, ਟੈੱਕ ਮਹਿੰਦਰਾ, ਐੱਚਸੀਐੱਲ ਟੈੱਕ, ਨੇਸਲੇ, ਹਿੰਦੁਸਤਾਨ ਯੂਨੀਲੀਵਰ, ਆਈਟੀਸੀ, ਟਾਟਾ ਕੰਸਲਟੈਂਸੀ ਸਰਵਿਸਿਜ਼ ਅਤੇ ਮਹਿੰਦਰਾ ਐਂਡ ਮਹਿੰਦਰਾ ਸਭ ਤੋਂ ਵੱਧ ਪਛੜ ਗਏ। ਅਡਾਨੀ ਪੋਰਟਸ ਅਤੇ ਇੰਡਸਇੰਡ ਬੈਂਕ ਲਾਭਕਾਰੀ ਰਹੇ।
ਉਧਰ ਸ਼ੁਰੂਆਤੀ ਕਾਰੋਬਾਰ ਵਿੱਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪੱਈਆ 2 ਪੈਸੇ ਖਿਸਕ ਕੇ 85.61 ’ਤੇ ਖੁੱਲਿਆ। -ਪੀਟੀਆਈ
Advertisement
Advertisement