Stock Market ਸ਼ੁਰੂਆਤੀ ਕਾਰੋਬਾਰ ਵਿਚ ਸੈਂਸੈਕਸ ਤੇ ਨਿਫਟੀ ਡਿੱਗੇ
ਮੁੰਬਈ, 9 ਅਪਰੈਲ
ਭਾਰਤੀ ਸ਼ੇਅਰ ਬਾਜ਼ਾਰ ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਡਿੱਗਿਆ ਜਦੋਂ ਕਿ ਏਸ਼ਿਆਈ ਬਾਜ਼ਾਰਾਂ ਵਿੱਚ ਵਧਦੇ ਵਪਾਰਕ ਤਣਾਅ ਦਰਮਿਆਨ ਇੱਕ ਦਿਨ ਦੀ ਰਾਹਤ ਮਿਲੀ ਕਿਉਂਕਿ ਘਰੇਲੂ ਨਿਵੇਸ਼ਕਾਂ ਦੀ ਨਜ਼ਰ ਰਿਜ਼ਰਵ ਬੈਂਕ ਵੱਲੋਂ ਨੀਤੀਗਤ ਵਿਆਜ ਦਰਾਂ ਬਾਰੇ ਲਏ ਜਾਣ ਵਾਲੇ ਫੈਸਲੇ ਉੱਤੇ ਹਨ।
ਬੰਬੇ ਸਟਾਕ ਐਕਸਚੇਂਜ (BSE) ਦਾ ਸੂਚਕ ਅੰਕ ਸੈਂਸੈਕਸ (Sensex) ਸ਼ੁਰੂਆਤੀ ਕਾਰੋਬਾਰ ਵਿਚ 554.02 ਅੰਕ ਡਿੱਗ ਕੇ 73,673.06 ਉੱਤੇ ਪਹੁੰਚ ਗਿਆ ਜਦੋਂਕਿ ਐੱਨਐੱਸਈ ਦਾ ਨਿਫਟੀ (Nifty) 178.85 ਅੰਕ ਫਿਸਲ ਕੇ 22,357 ਨੁਕਤਿਆਂ ਦੇ ਪੱਧਰ ’ਤੇ ਹੈ।
ਸੈਂਸੈਕਸ ਫਰਮਾਂ ਵਿੱਚੋਂ ਟਾਟਾ ਸਟੀਲ, ਟੈਕ ਮਹਿੰਦਰਾ, ਇਨਫੋਸਿਸ, ਐਚਸੀਐਲ ਟੈਕ, ਟਾਟਾ ਕੰਸਲਟੈਂਸੀ ਸਰਵਿਸਿਜ਼, ਸਨ ਫਾਰਮਾ, ਲਾਰਸਨ ਐਂਡ ਟੂਬਰੋ ਅਤੇ ਐਨਟੀਪੀਸੀ ਸਭ ਤੋਂ ਵੱਧ ਪਛੜ ਗਏ। ਪਾਵਰ ਗਰਿੱਡ, ਨੈਸਲੇ, ਮਹਿੰਦਰਾ ਐਂਡ ਮਹਿੰਦਰਾ ਅਤੇ ਹਿੰਦੁਸਤਾਨ ਯੂਨੀਲੀਵਰ ਦੇ ਸ਼ੇਅਰ ਮੁਨਾਫ਼ੇ ਵਿਚ ਰਹੇ।
ਉਧਰ ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪੱਈਆ 30 ਪੈਸੇ ਡਿੱਗ ਕੇ 86.56 ਨੂੰ ਪਹੁੰਚ ਗਿਆ। -ਪੀਟੀਆਈ