ਸਥਿਰ ਰਿਹਾ ਸ਼ੇਅਰ ਬਜ਼ਾਰ, ਨਿਫ਼ਟੀ 14ਵੇਂ ਦਿਨ ਵੀ ਉੱਪਰ
05:04 PM Sep 03, 2024 IST
ਮੁੰਬਈ, 3 ਸਤੰਬਰ
Share Market News: ਬੈਂਚਮਾਰਕ ਇਕੁਇਟੀ ਸੂਚਕ ਅੰਕ ਸੈਂਸੈਕਸ ਅਤੇ ਨਿਫ਼ਟੀ ਨੇ ਰਿਕਾਰਡ ਤੇਜ਼ੀ ਦੇ ਬਾਅਦ ਸੁੱਖ ਦਾ ਸਾਹ ਲਿਆ ਅਤੇ ਮੰਗਲਵਾਰ ਨੂੰ 50 ਸਟਾਕ ਸੂਚਕਾਂਕ ਲਗਾਤਾਰ 14ਵੇਂ ਦਿਨ ਹਰੇ ’ਤੇ ਬੰਦ ਹੋਏ। 30 ਸ਼ੇਅਰਾਂ ਵਾਲਾ ਬੀਐਸਈ ਸੈਂਸੈਕਸ 4.40 ਅੰਕ ਜਾਂ 0.01 ਪ੍ਰਤੀਸ਼ਤ ਦੀ ਗਿਰਾਵਟ ਨਾਲ 82,555.44 'ਤੇ ਬੰਦ ਹੋਇਆ। ਦਿਨ ਦੌਰਾਨ ਇਹ 159.08 ਅੰਕ ਡਿੱਗ ਕੇ 82,400.76 ’ਤੇ ਆ ਗਿਆ ਸੀ। ਐੱਨਐੱਸਈ ਨਿਫ਼ਟੀ 1.15 ਅੰਕਾਂ ਦੇ ਮਾਮੂਲੀ ਵਾਧੇ ਨਾਲ 25,279.85 'ਤੇ ਬੰਦ ਹੋ ਗਿਆ, ਜੋ ਇਸਦਾ ਹੁਣ ਤੱਕ ਦਾ ਸਭ ਤੋਂ ਉੱਚਾ ਪੱਧਰ ਹੈ। ਸੈਂਸੈਕਸ ਦੀਆਂ 30 ਕੰਪਨੀਆਂ 'ਚੋਂ ਬਜਾਜ ਫਾਈਨਾਂਸ, ਇਨਫੋਸਿਸ, ਅਡਾਨੀ ਪੋਰਟਸ, ਜੇਐੱਸਡਬਲਿਊ ਸਟੀਲ, ਐੱਚਸੀਐੱਲ ਟੈਕ, ਭਾਰਤੀ ਏਅਰਟੈੱਲ, ਇੰਡਸਇੰਡ ਬੈਂਕ ਅਤੇ ਟਾਟਾ ਮੋਟਰਸ ਸਭ ਤੋਂ ਜ਼ਿਆਦਾ ਪਿੱਛੇ ਰਹੇ। -ਪੀਟੀਆਈ
Advertisement
Advertisement