ਸ਼ੇਅਰ ਬਾਜ਼ਾਰ ਨੂੰ ਗੋਤਾ, ਰੁਪੱਈਆ ਡਿੱਗਿਆ
06:35 AM Jan 07, 2025 IST
Advertisement
ਮੁੰਬਈ: ਸਥਾਨਕ ਸ਼ੇਅਰ ਬਾਜ਼ਾਰ ’ਚ ਅੱਜ ਲਗਾਤਾਰ ਦੂਜੇ ਕਾਰੋਬਾਰੀ ਸੈਸ਼ਨ ’ਚ ਗਿਰਾਵਟ ਜਾਰੀ ਰਹੀ ਅਤੇ ਬੀਐੱਸਈ ਸੈਂਸੇਕਸ 1,258 ਅੰਕ ਹੇਠਾਂ ਚਲਾ ਗਿਆ। ਇਸੇ ਤਰ੍ਹਾਂ ਐੱਨਐੱਸਈ ਦੇ ਨਿਫਟੀ ’ਚ ਵੀ 388 ਅੰਕ ਦੀ ਗਿਰਾਵਟ ਦਰਜ ਕੀਤੀ ਗਈ। ਤੀਹ ਸ਼ੇਅਰਾਂ ’ਤੇ ਆਧਾਰਿਤ ਬੰਬੇ ਸਟਾਕ ਐਕਸਚੇਂਜ ਦਾ ਸੈਂਸੇਕਸ 1.59 ਫੀਸਦ ਹੇਠਾਂ ਜਾ ਕੇ 1258.12 ਅੰਕ ਦੀ ਗਿਰਾਵਟ ਨਾਲ 77,964.99 ਅੰਕ ’ਤੇ ਬੰਦ ਹੋਇਆ, ਜਦਕਿ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 1.62 ਫੀਸਦ ਦੀ ਗਿਰਾਵਟ ਨਾਲ 388.70 ਅੰਕਾਂ ਦੀ ਗਿਰਾਵਟ ਨਾਲ 23,616.05 ਅੰਕ ’ਤੇ ਬੰਦ ਹੋਇਆ। ਇਸੇ ਤਰ੍ਹਾਂ ਸ਼ੇਅਰ ਬਾਜ਼ਾਰਾਂ ’ਚ ਭਾਰੀ ਗਿਰਾਵਟ ਤੇ ਵਿਦੇਸ਼ੀ ਪੂੰਜੀ ਦੀ ਨਿਕਾਸੀ ਵਿਚਾਲੇ ਡਾਲਰ ਮੁਕਾਬਲੇ ਭਾਰਤੀ ਰੁਪੱਈਆ ਚਾਰ ਪੈਸੇ ਡਿੱਗ ਕੇ 85.83 (ਆਰਜ਼ੀ) ਦੇ ਨਵੇਂ ਰਿਕਾਰਡ ਹੇਠਲੇ ਪੱਧਰ ’ਤੇ ਬੰਦ ਹੋਇਆ। -ਪੀਟੀਆਈ
Advertisement
Advertisement
Advertisement