ਟਰੰਪ ਵੱਲੋਂ ਜਵਾਬੀ ਟੈਕਸ ਲਾਗੂ ਕੀਤੇ ਜਾਣ ਤੋਂ ਬਾਅਦ ਖਿਸਕਿਆ ਸ਼ੇਅਰ ਬਜ਼ਾਰ
ਮੁੰਬਈ, 3 ਅਪ੍ਰੈਲ
ਆਈਟੀ ਅਤੇ ਟੈੱਕ ਸ਼ੇਅਰਾਂ ਵਿੱਚ ਵਿਕਰੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਭਾਰਤ ਸਮੇਤ 60 ਦੇਸ਼ਾਂ ’ਤੇ ਪਰਸਪਰ ਟੈਕਸ ਦਾ ਐਲਾਨ ਕਰਨ ਕਾਰਨ ਵੀਰਵਾਰ ਨੂੰ ਬੈਂਚਮਾਰਕ ਸੂਚਕ ਸੈਂਸੈਕਸ ਅਤੇ ਨਿਫਟੀ ਹੇਠਾਂ ਆ ਗਏ। 30-ਸ਼ੇਅਰਾਂ ਵਾਲਾ ਬੀਐੱਸਈ ਸੈਂਸੈਕਸ 322.08 ਅੰਕ ਜਾਂ 0.42 ਪ੍ਰਤੀਸ਼ਤ ਡਿੱਗ ਕੇ 76,295.36 ’ਤੇ ਬੰਦ ਹੋਇਆ। ਸੈਸ਼ਨ ਦੌਰਾਨ ਇਹ 809.89 ਅੰਕ ਜਾਂ 1.05 ਪ੍ਰਤੀਸ਼ਤ ਡਿੱਗ ਕੇ 75,807.55 ਦੇ ਇੰਟਰਾਡੇ ਹੇਠਲੇ ਪੱਧਰ ’ਤੇ ਪਹੁੰਚ ਗਿਆ ਪਰ ਫਾਰਮਾ ਸ਼ੇਅਰਾਂ ਦੇ ਵਧਣ ਕਾਰਨ ਕੁਝ ਨੁਕਸਾਨਾਂ ਨੂੰ ਪੂਰਾ ਕੀਤਾ।
ਐੱਨਐੱਸਈ ਨਿਫ਼ਟੀ 82.25 ਅੰਕ ਜਾਂ 0.35 ਪ੍ਰਤੀਸ਼ਤ ਡਿੱਗ ਕੇ 23,250.10 ’ਤੇ ਬੰਦ ਹੋਇਆ। ਸੈਂਸੈਕਸ ਪੈਕ ਤੋਂ ਟਾਟਾ ਕੰਸਲਟੈਂਸੀ ਸਰਵਿਸਿਜ਼, ਐੱਚਸੀਐੱਲ ਟੈਕਨਾਲੋਜੀਜ਼, ਟੈੱਕ ਮਹਿੰਦਰਾ, ਇਨਫੋਸਿਸ, ਟਾਟਾ ਮੋਟਰਜ਼, ਬਜਾਜ ਫਾਈਨੈਂਸ, ਕੋਟਕ ਮਹਿੰਦਰਾ ਬੈਂਕ, ਮਹਿੰਦਰਾ ਐਂਡ ਮਹਿੰਦਰਾ, ਭਾਰਤੀ ਏਅਰਟੈੱਲ ਅਤੇ ਮਾਰੂਤੀ ਸੁਜ਼ੂਕੀ ਇੰਡੀਆ, ਟਾਟਾ ਸਟੀਲ ਪ੍ਰਮੁੱਖ ਪਛੜ ਗਏ। ਇਸ ਤੋਂ ਇਲਾਵਾ ਪਾਵਰਗ੍ਰਿੱਡ, ਸਨ ਫਾਰਮਾਸਿਊਟੀਕਲਜ਼, ਅਲਟਰਾਟੈੱਕ ਸੀਮੈਂਟ, ਐੱਨਟੀਪੀਸੀ, ਏਸ਼ੀਅਨ ਪੇਂਟਸ, ਨੇਸਲੇ ਇੰਡੀਆ, ਟਾਈਟਨ, ਇੰਡਸਇੰਡ ਬੈਂਕ ਅਤੇ ਐਕਸਿਸ ਬੈਂਕ ਲਾਭ ਲੈਣ ਵਾਲਿਆਂ ਵਿੱਚ ਸ਼ਾਮਲ ਸਨ।-ਪੀਟੀਆਈ