Stock Market: ਏਸ਼ੀਆਈ ਬਾਜ਼ਾਰਾਂ ’ਚ ਤੇਜ਼ੀ ਦੇ ਵਿਚਕਾਰ ਭਾਰਤੀ ਸ਼ੇਅਰ ਬਜ਼ਾਰ ਨੇ ਸ਼ੁਰੂਆਤੀ ਘਾਟੇ ਨੂੰ ਪਾਰ ਕੀਤਾ
ਮੁੰਬਈ, 23 ਜਨਵਰੀ
ਆਈਟੀ ਸ਼ੇਅਰਾਂ ਦੀ ਖਰੀਦਦਾਰੀ ਅਤੇ ਏਸ਼ੀਆਈ ਬਾਜ਼ਾਰਾਂ ’ਚ ਤੇਜ਼ੀ ਦੇ ਕਾਰਨ ਇਕੁਇਟੀ ਬੈਂਚਮਾਰਕ ਸੂਚਕਾਂ ਸੈਂਸੈਕਸ ਅਤੇ ਨਿਫ਼ਟੀ ਨੇ ਵੀਰਵਾਰ ਨੂੰ ਸ਼ੁਰੂਆਤੀ ਘਾਟੇ ਨੂੰ ਪਾਰ ਕੀਤਾ। ਬੀਐਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਸਵੇਰੇ ਦੇ ਕਾਰੋਬਾਰ ਵਿੱਚ 202.87 ਅੰਕ ਜਾਂ 0.26 ਪ੍ਰਤੀਸ਼ਤ ਦੀ ਗਿਰਾਵਟ ਨਾਲ 76,202.12 ’ਤੇ ਨੈਗੇਟਿਵ ਨੋਟ ’ਤੇ ਖੁੱਲ੍ਹਿਆ।
ਇਸੇ ਤਰਜ਼ ’ਤੇ NSE ਨਿਫਟੀ ਵੀ 64.7 ਅੰਕ ਜਾਂ 0.27 ਫੀਸਦੀ ਡਿੱਗ ਕੇ 23,090.65 ’ਤੇ ਆ ਗਿਆ। ਹਾਲਾਂਕਿ, ਬੀਐਸਈ ਬੈਂਚਮਾਰਕ ਨੇ ਜਲਦੀ ਹੀ ਘਾਟੇ ਨੂੰ ਭਰਿਆ ਅਤੇ 152.54 ਅੰਕ ਜਾਂ 0.20 ਫੀਸਦੀ ਦੇ ਵਾਧੇ ਨਾਲ 76,557.53 'ਤੇ ਕਾਰੋਬਾਰ ਕੀਤਾ ਜਦੋਂ ਕਿ ਨਿਫਟੀ 37.10 ਅੰਕ ਜਾਂ 0.16 ਫੀਸਦੀ ਵਧ ਕੇ 23,192.45 'ਤੇ ਪਹੁੰਚ ਗਿਆ।
ਸੈਂਸੈਕਸ ਦੇ ਸ਼ੇਅਰਾਂ ਵਿੱਚ ਜ਼ੋਮੈਟੋ, ਅਲਟਰਾਟੈੱਕ ਸੀਮਿੰਟ, ਟੈਕ ਮਹਿੰਦਰਾ, ਮਹਿੰਦਰਾ ਐਂਡ ਮਹਿੰਦਰਾ, ਸਨ ਫਾਰਮਾਸਿਊਟੀਕਲ, ਇਨਫੋਸਿਸ, ਟਾਟਾ ਮੋਟਰਜ਼, ਬਜਾਜ ਫਿਨਸਰਵ ਅਤੇ ਆਈਟੀਸੀ ਵਧੀਆਂ ਹਨ। ਹਿੰਦੁਸਤਾਨ ਯੂਨੀਲੀਵਰ, ਨੇਸਲੇ ਇੰਡੀਆ, ਸਟੇਟ ਬੈਂਕ ਆਫ ਇੰਡੀਆ, ਐਕਸਿਸ ਬੈਂਕ, ਐਚਸੀਐਲ ਟੈਕਨਾਲੋਜੀਜ਼, ਅਡਾਨੀ ਪੋਰਟਸ ਅਤੇ ਰਿਲਾਇੰਸ ਇੰਡਸਟਰੀਜ਼ ਪਛੜ ਗਏ। ਪੀਟੀਆਈ