For the best experience, open
https://m.punjabitribuneonline.com
on your mobile browser.
Advertisement

ਦੋ ਦਿਨਾਂ ਦੀ ਤੇਜ਼ੀ ਤੋਂ ਬਾਅਦ ਸ਼ੁਰੂਆਤੀ ਕਾਰੋਬਾਰ ਵਿੱਚ ਸ਼ੇਅਰ ਬਾਜ਼ਾਰ ਡਿੱਗਿਆ

10:54 AM May 27, 2025 IST
ਦੋ ਦਿਨਾਂ ਦੀ ਤੇਜ਼ੀ ਤੋਂ ਬਾਅਦ ਸ਼ੁਰੂਆਤੀ ਕਾਰੋਬਾਰ ਵਿੱਚ ਸ਼ੇਅਰ ਬਾਜ਼ਾਰ ਡਿੱਗਿਆ
Advertisement

ਮੁੰਬਈ, 27 ਮਈ

Advertisement

ਦੋ ਦਿਨਾਂ ਦੀ ਤੇਜ਼ੀ ਤੋਂ ਬਾਅਦ ਆਈਟੀ ਸ਼ੇਅਰਾਂ ਅਤੇ ਕਮਜ਼ੋਰ ਏਸ਼ੀਆਈ ਬਾਜ਼ਾਰਾਂ ਦੇ ਰੁਝਾਨਾਂ ਕਾਰਨ ਬੈਂਚਮਾਰਕ ਸੂਚਕ ਸੈਂਸੈਕਸ ਅਤੇ ਨਿਫਟੀ ਮੰਗਲਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਹੇਠਾਂ ਖਿਸਕ ਗਏ। 30 ਸ਼ੇਅਰਾਂ ਵਾਲਾ ਬੀਐੱਸਈ ਸੈਂਸੈਕਸ ਸ਼ੁਰੂਆਤੀ ਕਾਰੋਬਾਰ ਵਿੱਚ 460.38 ਅੰਕ ਡਿੱਗ ਕੇ 81,716.07 ’ਤੇ ਆ ਗਿਆ। ਐੱਨਐੱਸਈ ਨਿਫਟੀ 162.05 ਅੰਕ ਡਿੱਗ ਕੇ 24,839.10 ’ਤੇ ਆ ਗਿਆ। ਬਾਅਦ ਵਿੱਚ ਬੀਐੱਸਈ ਬੈਂਚਮਾਰਕ 627.86 ਅੰਕ ਡਿੱਗ ਕੇ 81,548.59 ’ਤੇ ਅਤੇ ਨਿਫਟੀ 178 ਅੰਕ ਡਿੱਗ ਕੇ 24,807.95 ’ਤੇ ਆ ਗਿਆ।

Advertisement
Advertisement

ਸੈਂਸੈਕਸ ਫਰਮਾਂ ਵਿੱਚੋਂ NTPC, ਮਹਿੰਦਰਾ ਐਂਡ ਮਹਿੰਦਰਾ, ਬਜਾਜ ਫਿਨਸਰਵ, ਐੱਚਸੀਐੱਲ ਟੈੱਕ, ਈਟਰਨਲ, ਟਾਟਾ ਕੰਸਲਟੈਂਸੀ ਸਰਵਿਸਿਜ਼, ਇਨਫੋਸਿਸ, ਅਲਟਰਾਟੈੱਕ ਸੀਮੈਂਟ, ਐਕਸਿਸ ਬੈਂਕ ਅਤੇ ਟਾਟਾ ਮੋਟਰਜ਼ ਪਛੜ ਗਏ। ਇਸ ਦੌਰਾਨ ਇੰਡਸਇੰਡ ਬੈਂਕ ਲਾਭ ਵਿਚ ਰਿਹਾ। ਐਕਸਚੇਂਜ ਡੇਟਾ ਦੇ ਅਨੁਸਾਰ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (FIIs) ਨੇ ਸੋਮਵਾਰ ਨੂੰ 135.98 ਕਰੋੜ ਰੁਪਏ ਦੇ ਇਕੁਇਟੀ ਖਰੀਦੇ।
ਸ਼ੁਰੂਆਤੀ ਕਾਰੋਬਾਰ ਵਿੱਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪੱਈਆ 19 ਪੈਸੇ ਡਿੱਗ ਕੇ 85.29 ’ਤੇ ਖੁੱਲਿਆ। -ਪੀਟੀਆਈ

Advertisement
Author Image

Puneet Sharma

View all posts

Advertisement