ਸ਼ੇਅਰ ਮਾਰਕੀਟ ਤੇਜ਼ੀ ’ਚ ਬੰਦ; ਸੈਂਸੈਕਸ ਵਿਚ 760 ਤੋਂ ਵੱਧ ਅੰਕਾਂ ਦਾ ਵਾਧਾ
04:19 PM May 23, 2025 IST
Advertisement
ਮੁੰਬਈ, 23 ਮਈ
ਰਿਲਾਇੰਸ ਇੰਡਸਟਰੀਜ਼, HDFC ਬੈਂਕ ਅਤੇ ITC ਵਿੱਚ ਖਰੀਦਦਾਰੀ ਦੇ ਚਲਦਿਆਂ ਬੈਂਚਮਾਰਕ ਸੂਚਕ ਸੈਂਸੈਕਸ ਅਤੇ ਨਿਫਟੀ ਵਿਚ ਸ਼ੁੱਕਰਵਾਰ ਨੂੰ ਲਗਪਗ 1 ਫੀਸਦੀ ਤੇਜ਼ੀ ਆਈ। ਕਾਰੋਬਾਰ ਵਿਚ ਸਪਾਟ ਸ਼ੁਰੂਆਤ ਤੋਂ ਬਾਅਦ 30-ਸ਼ੇਅਰਾਂ ਵਾਲਾ BSE ਬੈਂਚਮਾਰਕ ਮੁੜ ਉਛਾਲਿਆ ਅਤੇ 769.09 ਅੰਕ ਜਾਂ 0.95 ਫੀਸਦੀ ਵਧ ਕੇ 81,721.08 ’ਤੇ ਬੰਦ ਹੋਇਆ।
ਇਸ ਤੋਂ ਪਹਿਲਾਂ ਦਿਨ ਦੌਰਾਨ ਇਹ 953.18 ਅੰਕ ਜਾਂ 1.17 ਪ੍ਰਤੀਸ਼ਤ ਵਧ ਕੇ 81,905.17 ’ਤੇ ਪਹੁੰਚ ਗਿਆ ਸੀ। ਉਧਰ NSE ਨਿਫਟੀ 243.45 ਅੰਕ ਜਾਂ 0.99 ਫੀਸਦੀ ਵਧ ਕੇ 24,853.15 ’ਤੇ ਬੰਦ ਹੋਈ। ਸੈਂਸੈਕਸ ਫਰਮਾਂ ਵਿੱਚੋਂ, ਈਟਰਨਲ, ਪਾਵਰ ਗਰਿੱਡ, ITC, ਬਜਾਜ ਫਿਨਸਰਵ, ਨੇਸਲੇ, ਐਕਸਿਸ ਬੈਂਕ, ਕੋਟਕ ਮਹਿੰਦਰਾ ਬੈਂਕ ਅਤੇ ਅਡਾਨੀ ਪੋਰਟਸ ਸਭ ਤੋਂ ਵੱਧ ਲਾਭ ਲੈਣ ਵਾਲਿਆਂ ਵਿੱਚ ਸ਼ਾਮਲ ਸਨ। ਇਸ ਦੌਰਾਨ ਸਨ ਫਾਰਮਾ ਲਗਪਗ 2 ਫੀਸਦੀ ਡਿੱਗ ਗਿਆ।
ਉਧਰ ਰੁਪਏ ਦੀ ਕੀਮਤ ਨੇ 3 ਦਿਨਾਂ ਦੀ ਗਿਰਾਵਟ ਦਾ ਸਿਲਸਿਲਾ ਤੋੜਦਿਆਂ 70 ਪੈਸੇ ਦਾ ਵਾਧਾ ਦਰਜ ਕੀਤਾ ਅਤੇ ਅਮਰੀਕੀ ਡਾਲਰ ਦੇ ਮੁਕਾਬਲੇ 85.25 ’ਤੇ ਬੰਦ ਹੋਇਆ। -ਪੀਟੀਆਈ
Advertisement
Advertisement