Stock Market: ਬੈਂਕ ਸ਼ੇਅਰਾਂ ’ਚ ਖਰੀਦਦਾਰੀ, ਏਸ਼ੀਆਈ ਬਾਜ਼ਾਰਾਂ 'ਚ ਤੇਜ਼ੀ ਨਾਲ Sensex ਅਤੇ Nifty ਵਧੇ
ਮੁੰਬਈ, 27 ਦਸੰਬਰ
Stock Market: ਬੈਂਕ ਸਟਾਕਾਂ ਵਿੱਚ ਖਰੀਦਦਾਰੀ ਅਤੇ ਏਸ਼ੀਆਈ ਬਾਜ਼ਾਰਾਂ ਵਿੱਚ ਵੱਡੇ ਪੱਧਰ ’ਤੇ ਮਜ਼ਬੂਤੀ ਦੇ ਰੁਖ ਦੇ ਵਿਚਕਾਰ ਸ਼ੁੱਕਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਬੈਂਚਮਾਰਕ ਸੂਚਕ ਸੈਂਸੈਕਸ ਅਤੇ ਨਿਫ਼ਟੀ ਵਿਚ ਵਾਧਾ ਸਾਹਮਣੇ ਆਇਆ। ਬੀਐੱਸਈ ਦਾ 30 ਸ਼ੇਅਰਾਂ ਵਾਲਾ ਬੈਂਚਮਾਰਕ ਸੈਂਸੈਕਸ ਸ਼ੁਰੂਆਤੀ ਕਾਰੋਬਾਰ ’ਚ 311.48 ਅੰਕ ਚੜ੍ਹ ਕੇ 78,783.96 ’ਤੇ ਪਹੁੰਚ ਗਿਆ। NSE ਨਿਫ਼ਟੀ 98.1 ਅੰਕ ਚੜ੍ਹ ਕੇ 23,848.30 'ਤੇ ਪਹੁੰਚ ਗਿਆ।
30 ਬਲੂ-ਚਿੱਪ ਪੈਕ ਤੋਂ ਟਾਟਾ ਮੋਟਰਜ਼, ਮਹਿੰਦਰਾ ਐਂਡ ਮਹਿੰਦਰਾ, ਇੰਡਸਇੰਡ ਬੈਂਕ, ਬਜਾਜ ਫਾਈਨਾਂਸ, NTPC, ਭਾਰਤੀ ਏਅਰਟੈੱਲ, ਬਜਾਜ ਫਿਨਸਰਵ ਅਤੇ ਆਈਸੀਆਈਸੀਆਈ ਬੈਂਕ ਸਭ ਤੋਂ ਵੱਧ ਲਾਭ ਲੈਣ ਵਾਲੇ ਸਨ। ਐਚਸੀਐਲ ਟੈਕਨਾਲੋਜੀਜ਼, ਅਡਾਨੀ ਪੋਰਟਸ, ਟਾਟਾ ਕੰਸਲਟੈਂਸੀ ਸਰਵਿਸਿਜ਼ ਅਤੇ ਲਾਰਸਨ ਐਂਡ ਟੂਬਰੋ ਪਿੱਛੇ ਰਹੇ।
ਏਸ਼ਿਆਈ ਬਾਜ਼ਾਰਾਂ ਵਿੱਚ, ਟੋਕੀਓ, ਸ਼ੰਘਾਈ ਅਤੇ ਹਾਂਗਕਾਂਗ ਵਿੱਚ ਉੱਚੇ ਕਾਰੋਬਾਰ ਹੋਏ ਜਦੋਂ ਕਿ ਸਿਓਲ ਵਿੱਚ ਘੱਟ ਰਿਹਾ। ਅਮਰੀਕੀ ਬਾਜ਼ਾਰ ਵੀਰਵਾਰ ਨੂੰ ਫਲੈਟ ਨੋਟ 'ਤੇ ਬੰਦ ਹੋਏ। ਗਲੋਬਲ ਆਇਲ ਬੈਂਚਮਾਰਕ ਬ੍ਰੈਂਟ ਕਰੂਡ ਮਾਮੂਲੀ 0.01 ਫੀਸਦੀ ਵਧ ਕੇ 73.27 ਡਾਲਰ ਪ੍ਰਤੀ ਬੈਰਲ ਹੋ ਗਿਆ। ਐਕਸਚੇਂਜ ਦੇ ਅੰਕੜਿਆਂ ਦੇ ਅਨੁਸਾਰ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ.ਆਈ.ਆਈ.) ਨੇ ਵੀਰਵਾਰ ਨੂੰ 2,376.67 ਕਰੋੜ ਰੁਪਏ ਦੀਆਂ ਇਕਵਿਟੀਜ਼ ਆਫਲੋਡ ਕੀਤੀਆਂ। ਪੀਟੀਆਈ