ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸ਼ੇਅਰ ਬਾਜ਼ਾਰ ਨਵੀਆਂ ਬੁਲੰਦੀਆਂ ’ਤੇ

06:30 AM Feb 21, 2024 IST

ਮੁੰਬਈ: ਸ਼ੇਅਰ ਬਾਜ਼ਾਰ ਵਿਚ ਅੱਜ ਲਗਾਤਾਰ ਛੇਵੇਂ ਦਿਨ ਤੇਜ਼ੀ ਦਾ ਦੌਰ ਰਿਹਾ। ਬੰਬੇ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲੇ ਸੈਂਸੈਕਸ ਜਿੱਥੇ 349 ਅੰਕ ਵਧਿਆ, ਉਥੇ ਨਿਫਟੀ ਨੇ ਰਿਕਾਰਡ ਨਵੀਆਂ ਬੁਲੰਦੀਆਂ ਨੂੰ ਛੂਹਿਆ। ਸ਼ੁਰੂਆਤੀ ਨੁਕਸਾਨ ਦੇ ਬਾਵਜੂਦ ਸੈਂਸੈਕਸ 349.20 ਨੁਕਤਿਆਂ ਦੇ ਉਛਾਲ ਨਾਲ ਦਿਨ ਦੇ ਕਾਰੋਬਾਰ ਮਗਰੋਂ 73,057.40 ਦੇ ਪੱਧਰ ’ਤੇ ਬੰਦ ਹੋਇਆ। ਐੱਨਐੱਸਈ ਦਾ ਨਿਫਟੀ 74.70 ਨੁਕਤੇ ਵੱਧ ਕੇ ਨਵੇਂ ਰਿਕਾਰਡ ਪੱਧਰ 22,196.95 ਨੂੰ ਪਹੁੰਚ ਗਿਆ। ਉਂਜ ਦਿਨ ਦੇ ਕਾਰੋਬਾਰ ਦੌਰਾਨ 50 ਸ਼ੇਅਰਾਂ ਵਾਲੇ ਸੂਚਕ ਅੰਕ 22,215.60 ਦੀ ਰਿਕਾਰਡ ਉੱਚਾਈ ’ਤੇ ਵੀ ਪੁੱਜਿਆ। ਬੀਐੱਸਈ ਵਿਚ ਦਰਜ 18 ਕੰਪਨੀਆਂ ਦੇ ਸ਼ੇਅਰ ਨਫ਼ੇ ਤੇ 12 ਕੰਪਨੀਆਂ ਦੇ ਨੁਕਸਾਨ ਨਾਲ ਬੰਦ ਹੋਏ। -ਪੀਟੀਆਈ

Advertisement

Advertisement