ਕਾਂਵੜੀਆ ਬਾਰੇ ਹੁਕਮਾਂ ਨੂੰ ਅਜੇ ਵੀ ਵਾਪਸ ਲੈਣ ਦਾ ਵੇਲਾ: ਜਯੰਤ ਚੌਧਰੀ
05:02 PM Jul 21, 2024 IST
ਮੁਜ਼ੱਫਰਨਗਰ(ਯੂਪੀ), 21 ਜੁਲਾਈ
ਭਾਜਪਾ ਦੇ ਭਾਈਵਾਲ ਰਾਸ਼ਟਰੀ ਲੋਕ ਦਲ (ਆਰਐੱਲਡੀ) ਦੇ ਮੁਖੀ ਜਯੰਤ ਚੌਧਰੀ ਨੇ ਅੱਜ ਯੂਪੀ ਸਰਕਾਰ ਕੋਲੋਂ ਮੰਗ ਕੀਤੀ ਕਿ ਉਹ ਕਾਂਵੜੀਆਂ ਦੀ ਯਾਤਰਾ ਦੇ ਰੂਟ ’ਤੇ ਪੈਣ ਵਾਲੀਆਂ ਖਾਣ-ਪੀਣ ਵਾਲੀਆਂ ਦੁੁਕਾਨਾਂ ਦੇ ਮਾਲਕਾਂ ਦਾ ਨਾਮ ਪ੍ਰਦਰਸ਼ਿਤ ਕੀਤੇ ਜਾਣ ਸਬੰਧੀ ਆਪਣੇ ਹੁਕਮਾਂ ਨੂੰ ਵਾਪਸ ਲਏ। ਚੌਧਰੀ ਨੇ ਕਿਹਾ ਕਿ ਤੀਰਥ ਯਾਤਰਾ ਕਿਸੇ ਇਕ ਧਰਮ ਜਾਂ ਜਾਤ ਨਾਲ ਸਬੰਧਤ ਨਹੀਂ ਹੈ। ਉਨ੍ਹਾਂ ਕਿਹਾ ਕਿ ਕਾਂਵੜੀਏ ਯਾਤਰਾ ਦੌਰਾਨ ਜਦੋਂ ਕਿਸੇ ਦੁਕਾਨਦਾਰ ਤੋਂ ਕੋਈ ਵਸਤੂ ਜਾਂ ਹੋਰ ਸੇਵਾ ਲੈਂਦੇ ਹਨ ਤਾਂ ਉਸ ਤੋਂ ਉਹਦਾ ਧਰਮ ਨਹੀਂ ਪੁੱਛਦੇ ਅਤੇ ਨਾ ਹੀ ਇਸ ਮਸਲੇ (ਤੀਰਥ ਯਾਤਰਾ) ਨੂੰ ਕਿਸੇ ਧਰਮ ਨਾਲ ਜੋੜਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਜੇ ਵੀ ਵੇਲਾ ਹੈ ਕਿ ਇਨ੍ਹਾਂ ਹੁਕਮਾਂ ਨੂੰ ਵਾਪਸ ਲਿਆ ਜਾਵੇ। -ਪੀਟੀਆਈ
Advertisement
Advertisement
Related News
Advertisement