For the best experience, open
https://m.punjabitribuneonline.com
on your mobile browser.
Advertisement

ਬਾਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਚੋਣ ਲਈ ਵੱਖ-ਵੱਖ ਥਾਈਂ ਹੋਏ ਫਸਵੇਂ ਮੁਕਾਬਲੇ

07:42 AM Dec 16, 2023 IST
ਬਾਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਚੋਣ ਲਈ ਵੱਖ ਵੱਖ ਥਾਈਂ ਹੋਏ ਫਸਵੇਂ ਮੁਕਾਬਲੇ
ਜਲੰਧਰ ਵਿੱਚ ਜਿੱਤ ਦੇ ਜਸ਼ਨ ਮਨਾਉਂੈਦੇ ਹੋਏ ਨਵੀਂ ਟੀਮ ਦੇ ਅਹੁਦੇਦਾਰ। ਫੋਟੋ: ਮਲਕੀਅਤ ਸਿੰਘ
Advertisement

ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 15 ਦਸੰਬਰ
ਅੰਮ੍ਰਿਤਸਰ ਬਾਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਚੋਣ ਲਈ ਅੱਜ ਇੱਥੇ ਵੋਟਾਂ ਪਈਆਂ ਅਤੇ ਦੇਰ ਰਾਤ ਐਲਾਨੇ ਨਤੀਜੇ ਵਿਚ ਪ੍ਰਧਾਨਗੀ ਦੀ ਚੋਣ ਪ੍ਰਦੀਪ ਸੈਣੀ ਨੇ ਜਿੱਤੀ। ਐਸੋਸੀਏਸ਼ਨ ਦੇ ਪ੍ਰਧਾਨ ਵਾਸਤੇ ਐਡਵੋਕੇਟ ਪ੍ਰਦੀਪ ਸੈਣੀ ਅਤੇ ਇੰਦਰਜੀਤ ਸਿੰਘ ਅੜੀ ਵਿਚਾਲੇ ਮੁੱਖ ਮੁਕਾਬਲਾ ਸੀ। ਸ੍ਰੀ ਸੈਣੀ ਪਹਿਲਾਂ ਵੀ ਅੱਠ ਵਾਰ ਪ੍ਰਧਾਨ ਰਹਿ ਚੁੱਕੇ ਹਨ। ਪ੍ਰਦੀਪ ਨੂੰ 1396 ਵੋਟਾਂ ਜਦਕਿ ਇੰਦਰਜੀਤ ਨੂੰ 646 ਵੋਟਾਂ ਮਿਲੀਆਂ।

ਅੰਮ੍ਰਿਤਸਰ ਵਿੱਚ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਦੇ ਨਤੀਜੇ ਦਾ ਇੰਤਜ਼ਾਰ ਕਰਦੇ ਹੋਏ ਉਮੀਦਵਾਰ। ਫੋਟੋ: ਵਿਸ਼ਾਲ ਕੁਮਾਰ

ਭੁਲੱਥ (ਦਲੇਰ ਸਿੰਘ ਚੀਮਾ): ਬਾਰ ਐਸੋਸੀਏਸ਼ਨ ਭੁਲੱਥ ਦੀ ਚੋਣ ਅੱਜ ਅਦਾਲਤੀ ਕੰਪਲੈਕਸ ਵਿੱਚ ਹੋਈ। ਪ੍ਰਧਾਨਗੀ ਦੇ ਅਹੁਦੇ ਲਈ ਉਮੀਦਵਾਰ ਐਡਵੋਕੇਟ ਕੁਲਵੰਤ ਸਿੰਘ ਸਹਿਗਲ ਅਤੇ ਐਡਵੋਕੇਟ ਸਤਪਾਲ ਵਧਾਵਨ ਵਿਚਕਾਰ ਫਸਵੇਂ ਮੁਕਾਬਲੇ ਦੌਰਾਨ ਕੁਲਵੰਤ ਸਿੰਘ ਸਹਿਗਲ ਜੇਤੂ ਰਹੇ।

Advertisement

ਸਤਿੰਦਰ ਸਿੰਘ ਬਣੇ ਬਟਾਲਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ

ਬਟਾਲਾ (ਹਰਜੀਤ ਸਿੰਘ ਪਰਮਾਰ): ਬਾਰ ਐਸੋਸੀਏਸ਼ਨ ਬਟਾਲਾ ਦੀ ਅੱਜ ਹੋਈ ਚੋਣ ਦੌਰਾਨ ਐਡਵੋਕੇਟ ਸਤਿੰਦਰ ਸਿੰਘ ਸੱਤੀ ਚੋਣ ਜਿੱਤ ਕੇ ਬਟਾਲਾ ਬਾਰ ਦੇ ਪ੍ਰਧਾਨ ਬਣ ਗਏ ਹਨ ਜਦ ਕਿ ਸੈਕਟਰੀ ਦੇ ਅਹੁਦੇ ਲਈ ਹੋਈ ਚੋਣ ਐਡਵੋਕੇਟ ਸ਼ਰਨਜੀਤ ਸਿੰਘ ਬੇਦੀ ਨੇ ਜਿੱਤੀ। ਪ੍ਰਧਾਨਗੀ ਲਈ ਮੁੱਖ ਮੁਕਾਬਲਾ ਐਡਵੋਕੇਟ ਸਤਿੰਦਰ ਸਿੰਘ ਅਤੇ ਐਡਵੋਕੇਟ ਰਵਿੰਦਰ ਸਿੰਘ ਦਰਮਿਆਨ ਹੋਇਆ ਜਿਸ ਵਿੱਚ ਐਡਵੋਕੇਟ ਸਤਿੰਦਰ ਸਿੰਘ 132 ਵੋਟਾਂ ਦੇ ਮੁਕਾਬਲੇ 144 ਵੋਟਾਂ ਨਾਲ ਜੇਤੂ ਰਹੇ ਜਦਕਿ ਸੈਕਟਰੀ ਦੀ ਚੋਣ ਲਈ ਮੁਕਾਬਲਾ ਐਡਵੋਕੇਟ ਸ਼ਰਨਜੀਤ ਸਿੰਘ ਬੇਦੀ ਅਤੇ ਐਡਵੋਕੇਟ ਸੰਦੀਪ ਕੁਮਾਰ ਦਰਮਿਆਨ ਹੋਇਆ ਜਿਸ ਵਿੱਚ ਐਡਵੋਕੇਟ ਬੇਦੀ ਨੇ 181 ਵੋਟਾਂ ਹਾਸਿਲ ਕੀਤੀਆਂ ਜਦਕਿ ਸੰਦੀਪ ਕੁਮਾਰ ਨੂੰ 92 ਵੋਟਾਂ ਮਿਲੀਆਂ। ਇਸ ਤੋਂ ਪਹਿਲਾਂ ਐਡਵੋਕੇਟ ਮਨਬੀਰ ਸਿੰਘ ਘੁੰਮਣ ਵਾਈਸ ਪ੍ਰੈਜ਼ੀਡੈਂਟ, ਐਡਵੋਕੇਟ ਮਨਜਿੰਦਰ ਸਿੰਘ ਗੋਰਾਇਆ ਫਾਇਨਾਂਸ ਸੈਕਟਰੀ ਅਤੇ ਜੁਆਇੰਟ ਸੈਕਟਰੀ ਐਡਵੋਕੇਟ ਰੋਜ਼ੀ ਬਾਲਾ ਬਿਨਾਂ ਮੁਕਾਬਲੇ ਹੀ ਚੁਣੇ ਗਏ ਸਨ ਜਦ ਕਿ ਐਡਵੋਕੇਟ ਊਰਜਾ ਮਹਿਤਾ, ਸਿਮਰਨਜੀਤ ਕੌਰ, ਸਿਮਰਨ ਬਾਜਵਾ ਅਤੇ ਐਡਵੋਕੇਟ ਨਵਜੋਤ ਕੌਰ ਸਰਬਸੰਮਤੀ ਨਾਲ ਐਗਜ਼ੈਕਟਿਵ ਮੈਂਬਰ ਚੁਣੇ ਗਏ ਸਨ।

ਸਮਰਿੰਦਰ ਆਨੰਦ ਨੇ ਬਲਦੇਵ ਗਿੱਲ ਨੂੰ ਸੱਤ ਵੋਟਾਂ ਨਾਲ ਹਰਾਇਆ

ਤਰਨ ਤਾਰਨ (ਗੁਰਬਖਸ਼ਪੁਰੀ): ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਹੋਰਨਾਂ ਅਹੁਦੇਦਾਰਾਂ ਦੀ ਅੱਜ ਹੋਈ ਫਸਵੀਂ ਚੋਣ ਵਿੱਚ ਸਮਰਿੰਦਰ ਸਿੰਘ ਆਨੰਦ ਨੇ ਬਲਦੇਵ ਸਿੰਘ ਗਿੱਲ ਨੂੰ ਸੱਤ ਵੋਟਾਂ ਦੇ ਫਰਕ ਨਾਲ ਹਰਾ ਕੇ ਪ੍ਰਧਾਨਗੀ ਦੀ ਚੋਣ ਜਿੱਤੀ। ਪ੍ਰੀਜ਼ਾਈਡਿੰਗ ਅਧਿਕਾਰੀ ਅਜੈਪਾਲ ਸਿੰਘ ਸੱਗੂ ਅਤੇ ਮਨਜਿੰਦਰ ਸਿੰਘ ਨੇ ਦੱਸਿਆ ਕਿ ਐਸੋਸੀਏਸ਼ਨ ਦੇ ਹੋਰਨਾਂ ਅਹੁਦੇਦਾਰਾਂ ਲਈ ਗੁਰਇਕਬਾਲ ਸਿੰਘ ਕੰਗ ਨੂੰ ਮੀਤ ਪ੍ਰਧਾਨ, ਬੂਟਾ ਸਿੰਘ ਸੰਧੂ ਨੂੰ ਸੈਕਟਰੀ ਅਤੇ ਜਸਬੀਰ ਸਿੰਘ ਕੋਟ ਨੂੰ ਸੰਯੁਕਤ ਸਕੱਤਰ ਚੁਣਿਆ ਗਿਆ ਹੈ|

ਫਗਵਾੜਾ ’ਚ ਕਰਨਜੋਤ ਸਿੰਘ ਝਿੱਕਾ ਮੁੜ ਪ੍ਰਧਾਨ ਬਣੇ

ਫਗਵਾੜਾ (ਜਸਵੀਰ ਚਾਨਾ): ਬਾਰ ਐਸੋਸੀਏਸ਼ਨ ਦੀ ਚੋਣ ’ਚ ਐਡਵੋਕੇਟ ਕਰਨਜੋਤ ਸਿੰਘ ਝਿੱਕਾ ਮੁੜ ਦੂਸਰੀ ਵਾਰ ਪ੍ਰਧਾਨ ਬਣ ਗਏ ਹਨ। ਇਸੇ ਤਰ੍ਹਾਂ ਹਰਿੰਦਰ ਕੌਰ ਮੀਤ ਪ੍ਰਧਾਨ, ਧੰਨਦੀਪ ਕੌਰ ਸਕੱਤਰ, ਮਨਪ੍ਰੀਤ ਕੌਰ ਜੁਆਇੰਟ ਸਕੱਤਰ, ਖਜ਼ਾਨਚੀ ਸੁਨੀਲ ਬਸਰਾ ਚੁਣੇ ਗਏ। ਰਿਟਰਨਿੰਗ ਅਫ਼ਸਰ ਦੀ ਭੂਮਿਕਾ ਮੁਨੀਸ਼ ਸਰੀਨ, ਅਨੀਤਾ ਕੌੜਾ ਤੇ ਸੰਜੀਵ ਅਗਨੀਹੋਤਰੀ ਨੇ ਨਿਭਾਈ। ਵਕੀਲਾਂ ਨੇ ਉਤਸ਼ਾਹ ਨਾਲ ਵੋਟਾਂ ਪਾਈਆਂ। ਜੇਤੂ ਅਹੁਦੇਦਾਰਾਂ ਨੇ ਵਕੀਲਾਂ ਦੀ ਭਲਾਈ ਲਈ ਕੰਮ ਕਰਨ ਦਾ ਭਰੋਸਾ ਦਿੱਤਾ।

Advertisement
Author Image

sukhwinder singh

View all posts

Advertisement