ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਐੱਸਟੀਐੱਫ ਵੱਲੋੋਂ ਨਾਮੀ ਫਰਮ ਦੇ ਮੁਨੀਮ ਦੇ ਟਿਕਾਣਿਆਂ ’ਤੇ ਛਾਪਾ

08:25 AM Sep 26, 2024 IST
ਜਗਰਾਉਂ ’ਚ ਐੱਸਟੀਐੱਫ ਵ਼ੱਲੋਂ ਛਾਪਾ ਮਾਰਨ ਮੌਕੇ ਇਕੱਠੇ ਹੋਏ ਲੋਕ।

ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 25 ਸਤੰਬਰ
ਪੰਜਾਬ ਦੇ ਦੋ ਜ਼ਿਲ੍ਹਿਆਂ ਸਣੇ ਚੰਡੀਗੜ੍ਹ ’ਚ ਐੱਸਟੀਐੱਫ ਨੇ ਲੰਘੀ ਰਾਤ 10 ਵਜੇ ਸਥਾਨਕ ਪੁਰਾਣੀ ਦਾਣਾ ਮੰਡੀ ਦੀ ਨਾਮੀ ਫਰਮ ਦੇ ਮੁਨੀਮ ਦੇ ਟਿਕਾਣਿਆਂ ’ਤੇ ਛਾਪਾ ਮਾਰਿਆ। ਇਹ ਨਾਮੀ ਫਰਮ ਪਸ਼ੂਆਂ ਦੀ ਖੁਰਾਕ ਅਤੇ ਕਲੋਨੀਆਂ ਕੱਟਣ ਲਈ ਜਾਣੀ ਜਾਂਦੀ ਹੈ। ਐੱਸਟੀਐੱਫ ਦੀ ਕਾਰਵਾਈ ਤੜਕੇ ਚਾਰ ਵਜੇ ਤੱਕ ਜਾਰੀ ਰਹੀ। ਹਾਲਾਂਕਿ ਐੱਸਟੀਐੱਫ ਨੇ ਛਾਪਾ ਮਾਰਨ ਦੇ ਮਕਸਦ ਅਤੇ ਕਾਰਵਾਈ ਦੌਰਾਨ ਕਿਸੇ ਬਰਾਮਦਗੀ ਸਬੰਧੀ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ। ਸੂਤਰਾਂ ਵੱਲੋਂ ਇਸ ਕਾਰਵਾਈ ਦਾ ਸਬੰਧ ਜਲੰਧਰ ਅਤੇ ਅੰਮ੍ਰਿਤਸਰ ਵਿੱਚੋਂ ਪਿਛਲੇ ਦਿਨੀਂ ਫੜੀ ਗਈ ਕਥਿਤ ਹਵਾਲਾ ਰਾਸ਼ੀ ਨਾਲ ਦੱਸਿਆ ਜਾ ਰਿਹਾ ਹੈ।
ਫਰਮ ਦਾ ਹਿਮਾਚਲ ਪ੍ਰਦੇਸ਼ ਦਾ ਰਹਿਣ ਵਾਲਾ ਸੰਜੈ ਨਾਮੀ ਮੁਨੀਮ ਜਦੋਂ ਦੇਰ ਰਾਤ ਆਪਣੀ ਕਾਰ ’ਤੇ ਮੰਡੀ ਵਿੱਚ ਪੁੱਜਾ ਤਾਂ ਪਹਿਲਾਂ ਤੋਂ ਹੀ ਉਸ ਦਾ ਪਿੱਛਾ ਕਰ ਰਹੀਆਂ ਗੱਡੀਆਂ ਨੇ ਉਸ ਨੂੰ ਘੇਰਾ ਪਾ ਲਿਆ। ਇਸ ਦੌਰਾਨ ਐੱਸਟੀਐੱਫ ਅਧਿਕਾਰੀਆਂ ਨੇ ਉਸ ਦੇ ਹੱਥ ’ਚ ਫੜਿਆ ਬੈਗ ਖੋਹ ਲਿਆ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਕਾਰਵਾਈ ਦੌਰਾਨ ਵੱਡੀ ਗਿਣਤੀ ਲੋਕ ਵੀ ਮੌਕੇ ’ਤੇ ਇਕੱਠੇ ਹੋ ਗਏ।
ਜਾਂਚ ਅਧਿਕਾਰੀ ਮੁਨੀਮ ਨੂੰ ਕਾਬੂ ਕਰਨ ਮਗਰੋਂ ਉਸ ਨੂੰ ਨੇੜੇ ਹੀ ਸਥਿਤ ਉਸ ਦੇ ਰਿਸ਼ਤੇਦਾਰ ਦੇ ਘਰ ਲੈ ਗਏ ਤੇ ਪੁੱਛ-ਪੜਤਾਲ ਸ਼ੁਰੂ ਕੀਤੀ। ਕਾਰਵਾਈ ਦੀ ਸੂਚਨਾ ਮਿਲਣ ’ਤੇ ਡੀਐੱਸਪੀ ਜਸਜੋਤ ਸਿੰਘ ਪੁਲੀਸ ਫੋਰਸ ਨਾਲ ਮੰਡੀ ’ਚ ਪੁੱਜੇ, ਜਿੱਥੇ ਉਨ੍ਹਾਂ ਨੂੰ ਕਾਫੀ ਦੇਰ ਘਰ ’ਚ ਦਾਖਲ ਹੋਣ ਤੋਂ ਰੋਕੀ ਰੱਖਿਆ ਗਿਆ। ਦੂਜੇ ਪਾਸੇ ਐੱਸਟੀਐੱਫ ਅਧਿਕਾਰੀਆਂ ਨੇ ਇਸ ਕਾਰਵਾਈ ਸਬੰਧੀ ਕੋਈ ਵੀ ਜਾਣਕਾਰੀ ਮੁਹੱਈਆ ਕਰਵਾਉਣ ਤੋਂ ਟਾਲਾ ਵੱਟੀ ਰੱਖਿਆ। ਅਧਿਕਾਰੀਆਂ ਨੇ ਮੌਕੇ ’ਤੇ ਆਖਿਆ ਸੀ ਕਿ ਚੰਡੀਗੜ੍ਹ ਤੋਂ ਪ੍ਰੈੱਸ ਨੋਟ ਰਾਹੀਂ ਇਸ ਮਾਮਲੇ ਦੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ ਪਰ ਕੋਈ ਜਾਣਕਾਰੀ ਪ੍ਰਾਪਤ ਨਹੀਂ ਹੋਈ।

Advertisement

ਮੁਨੀਮ ਸਣੇ ਦੋ ਵਿਅਕਤੀਆਂ ਨੂੰ ਲੈ ਕੇ ਗਈ ਐੱਸਟੀਐੱਫ: ਡੀਐੱਸਪੀ

ਡੀਐੱਸਪੀ ਜਸਜੋਤ ਸਿੰਘ ਨੇ ਪੁਸ਼ਟੀ ਕੀਤੀ ਕਿ ਐੱਸਟੀਐੱਫ ਟੀਮ ਕਾਰਵਾਈ ਕਰਨ ਮਗਰੋਂ ਮੁਨੀਮ ਸਣੇ ਦੋ ਵਿਅਕਤੀਆਂ ਨੂੰ ਨਾਲ ਲੈ ਕੇ ਗਈ ਹੈ ਅਤੇ ਹੋਰਨਾਂ ਦੀ ਭਾਲ ਕਰ ਰਹੀ ਹੈ। ਉਨ੍ਹਾਂ ਆਖਿਆ ਕਿ ਐੱਸਟੀਐੱਫ ਨੇ ਕਾਰਵਾਈ ਦੌਰਾਨ ਲਗਪਗ 72 ਲੱਖ ਰੁਪਏ ਵੀ ਬਰਾਮਦ ਕੀਤੇ ਹਨ।

Advertisement
Advertisement