ਜੰਗਲਾਤ ਖੇਤਰ ਘਟਾਉਣ ਵਾਲੇ ਕਦਮ ਨਾ ਚੁੱਕੇ ਜਾਣ: ਸੁਪਰੀਮ ਕੋਰਟ
06:22 AM Feb 04, 2025 IST
Advertisement
ਨਵੀਂ ਦਿੱਲੀ:
Advertisement
ਸੁਪਰੀਮ ਕੋਰਟ ਨੇ ਅੱਜ ਕੇਂਦਰ ਤੇ ਰਾਜਾਂ ਨੂੰ ਅਗਲੇ ਹੁਕਮਾਂ ਤੱਕ ਅਜਿਹਾ ਕੋਈ ਵੀ ਕਦਮ ਚੁੱਕਣ ਤੋਂ ਰੋਕ ਦਿੱਤਾ ਹੈ ਜਿਸ ਨਾਲ ਜੰਗਲਾਤ ਖੇਤਰ ਘੱਟ ਹੋਵੇ। ਜਸਟਿਸ ਬੀਆਰ ਗਵਈ ਤੇ ਜਸਟਿਸ ਕੇ ਵਿਨੋਦ ਚੰਦਰਨ ਦਾ ਬੈਂਚ 2023 ਦੇ ਜੰਗਲਾਤ ਸੁਰੱਖਿਆ ਕਾਨੂੰਨ ’ਚ ਸੋਧ ਖ਼ਿਲਾਫ਼ ਪਟੀਸ਼ਨਾਂ ’ਤੇ ਸੁਣਵਾਈ ਕਰ ਰਿਹਾ ਸੀ। ਮਾਮਲੇ ਦੀ ਅਗਲੀ ਸੁਣਵਾਈ 4 ਮਾਰਚ ਨੂੰ ਹੋਵੇਗੀ। ਬੈਂਚ ਨੇ ਕਿਹਾ, ‘ਅਸੀਂ ਅਜਿਹੀ ਕਿਸੇ ਵੀ ਚੀਜ਼ ਦੀ ਇਜਾਜ਼ਤ ਨਹੀਂ ਦੇਵਾਂਗੇ ਜਿਸ ਨਾਲ ਜੰਗਲਾਤ ਖੇਤਰ ਘਟੇ। ਅਸੀਂ ਨਿਰਦੇਸ਼ ਦਿੰਦੇ ਹਾਂ ਕਿ ਅਗਲੇ ਹੁਕਮਾਂ ਤੱਕ ਕੇਂਦਰ ਤੇ ਕੋਈ ਵੀ ਰਾਜ ਅਜਿਹਾ ਕਦਮ ਨਹੀਂ ਚੁੱਕੇਗਾ ਜਿਸ ਨਾਲ ਜੰਗਲਾਤ ਜ਼ਮੀਨ ’ਚ ਕਮੀ ਆਏ।’’ -ਪੀਟੀਆਈ
Advertisement
Advertisement