ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕੇਕ ’ਚੋਂ ਸਟੀਲ ਦੀਆਂ ਤਾਰਾਂ ਨਿਕਲੀਆਂ

06:45 AM Aug 30, 2024 IST

ਪਵਨ ਕੁਮਾਰ ਵਰਮਾ
ਧੂਰੀ, 29 ਅਗਸਤ
ਸ਼ਹਿਰ ਦੇ ਸੰਘਣੀ ਆਬਾਦੀ ਵਾਲੇ ਇਲਾਕੇ ਵਿੱਚ ਸਥਿਤ ਇੱਕ ਕੇਕ ਬਣਾਉਣ ਵਾਲੀ ਬੇਕਰੀ ਦੇ ਅਮਲੇ ਨੂੰ ਉਸ ਵੇਲੇ ਲੋਕਾਂ ਦੇ ਰੋਹ ਦਾ ਸਾਹਮਣਾ ਕਰਨਾ ਪਿਆ, ਜਦੋਂ ਸ਼ਹਿਰ ਦੇ ਉਦਯੋਗਪਤੀ ਪਰਿਵਾਰ ਨੇ ਦੁਕਾਨ ’ਤੇ ਆ ਕੇ ਜਾਣੂ ਕਰਵਾਇਆ ਕਿ ਉਨ੍ਹਾਂ ਦੇ ਕੇਕ ਵਿੱਚੋਂ ‘ਸਟੀਲ ਦੀਆਂ ਤਾਰਾਂ ਨਿਕਲੀਆਂ ਹਨ। ਉਦਯੋਗਪਤੀ ਵਿਜੈ ਕੁਮਾਰ ਨੇ ਬਾਂਸਲ ਨੇ ਦੱਸਿਆ ਕਿ ਉਨ੍ਹਾਂ ਨੇ ਪਰਿਵਾਰ ਦੇ ਬੱਚੇ ਦੇ ਜਨਮ ਦਿਨ ਮੌਕੇ ਕੇਕ ਕੱਟਣ ਤੋਂ ਬਾਅਦ ਜਦ ਕੇਕ ਬੱਚਿਆਂ ਨੂੰ ਪਲੇਟਾਂ ਵਿੱਚ ਪਾ ਕੇ ਦਿੱਤਾ ਤਾਂ ਬੱਚੇ ਨੂੰ ਮੂੰਹ ਵਿੱਚ ਕੁਝ ਤਿੱਖਾ ਮਹਿਸੂਸ ਹੋਇਆ ਅਤੇ ਵੇਖਣ ’ਤੇ ਮੂੰਹ ਵਿੱਚੋਂ ਸਟੀਲ ਦੀਆਂ ਤਾਰਾਂ ਨਿਕਲੀ। ਉਨ੍ਹਾਂ ਕਿਹਾ ਕਿ ਜੇਕਰ ਇਹ ਤਾਰ ਬੱਚੇ ਦੇ ਅੰਦਰ ਚਲੀ ਜਾਂਦੀ ਤਾ ਉਸਦਾ ਜ਼ਿੰਮੇਵਾਰ ਕੌਣ ਸੀ ? ਉਨ੍ਹਾਂ ਕਿਹਾ ਕਿ ਇੱਥੇ ਹੀ ਬਸ ਨਹੀਂ, ਕੁਝ ਹੀ ਦਿਨ ਪਹਿਲਾਂ ਉਨ੍ਹਾਂ ਦੇ ਇੱਕ ਜਾਣਕਾਰ ਪਰਿਵਾਰ ਵੱਲੋਂ ਇਸੇ ਵਿਅਕਤੀ ਤੋਂ ਖਰੀਦ ਕੀਤੇ ਕੇਕ ਵਿੱਚੋਂ ਕੀੜੀਆਂ ਮਿਲੀਆਂ ਸਨ। ਇਸ ਵਰਤਾਰੇ ਦੀ ਸੋਸ਼ਲ ਮੀਡੀਆ ’ਤੇ ਵੀਡੀਓ ਵੀ ਵਾਈਰਲ ਹੋਈ ਹੈ। ਪਰਿਵਾਰ ਨੇ ਜ਼ਿਲ੍ਹਾ ਫੂਡ ਸੇਫਟੀ ਅਫਸਰ ਨੂੰ ਸ਼ਿਕਾਇਤ ਕਰ ਕੇ ਸਬੰਧਤ ਵਿਅਕਤੀ ਖ਼ਿਲਾਫ਼ ਕਾਰਵਾਈ ਕਰ ਕੇ ਲੋਕਾਂ ਦੀ ਸਿਹਤ ਨਾਲ ਹੋ ਰਹੇ ਖਿਲਵਾੜ ਨੂੰ ਰੋਕਣ ਦੀ ਮੰਗ ਕੀਤੀ ਹੈ।

Advertisement

Advertisement