ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਆਟੋਮੇਟਿਡ ਟਰੈਕ ਦੇ ਸੀਸੀਟੀਵੀ ਕੈਮਰਿਆਂ ਦੀਆਂ ਤਾਰਾਂ ਚੋਰੀ

10:44 AM Jul 04, 2023 IST

ਅੰਮ੍ਰਿਤਸਰ: ਡਰਾਈਵਿੰਗ ਲਾਇਸੈਂਸ ਲੈਣ ਵਾਲੇ ਉਮੀਦਵਾਰਾਂ ਨੂੰ ਅੱਜ ਨਿਰਾਸ਼ ਪਰਤਣਾ ਪਿਆ ਕਿਉਂ ਕਿ ਅੱਜ ਉਨ੍ਹਾਂ ਦੇ ਡਰਾਇਵਿੰਗ ਟੈਸਟ ਨਹੀਂ ਹੋ ਸਕੇ। ਅਜ ਇਥੇ ਕੁਝ ਅਣਪਛਾਤੇ ਅਨਸਰਾਂ ਨੇ ਗੋਬਿੰਦਗੜ੍ਹ ਕਿਲ੍ਹੇ ਨੇੜੇ ਖੇਤਰੀ ਟਰਾਂਸਪੋਰਟ ਦਫ਼ਤਰ ਦੇ ਆਟੋਮੇਟਿਡ ਟ੍ਰੈਕ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀਆਂ ਤਾਰਾਂ ਚੋਰੀ ਕਰ ਲਈਆ ਹਨ ਜਿਸ ਕਾਰਨ ਇਹ ਕੈਮਰੇ ਚਾਲੂ ਨਹੀਂ ਹੋ ਸਕੇ ਅਤੇ ਟੈਸਟ ਨਹੀਂ ਕੀਤੇ ਗਏ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਇਸ ਸਬੰਧ ‘ਚ ਐਫਆਈਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਸੋਮਵਾਰ ਨੂੰ ਇੱਥੇ ਆਟੋਮੇਟਿਡ ਟ੍ਰੈਕ 'ਤੇ ਲਗਪਗ 200 ਉਮੀਦਵਾਰਾਂ ਨੂੰ ਡਰਾਈਵਿੰਗ ਟੈਸਟ ਲਈ ਸੱਦਿਆ ਗਿਆ ਸੀ। ਹੁਣ ਉਨ੍ਹਾਂ ਨੂੰ ਡਰਾਈਵਿੰਗ ਟੈਸਟ ਲਈ ਨਵੀਆਂ ਤਰੀਕਾਂ ਦਿੱਤੀਆਂ ਜਾਣਗੀਆਂ। -ਟਨਸ

Advertisement

Advertisement
Tags :
ਆਟੋਮੇਟਿਡਸੀਸੀਟੀਵੀਕੈਮਰਿਆਂਚੋਰੀਟਰੈਕਤਾਰਾਦੀਆਂ