ਸਿਵਿਆਂ ਵਿੱਚੋਂ ਭੱਠੀਆਂ ਦਾ ਜਾਲ ਚੋਰੀ
06:36 PM Jun 23, 2023 IST
ਨਿੱਜੀ ਪੱਤਰ ਪ੍ਰੇਰਕ
Advertisement
ਸ੍ਰੀ ਮੁਕਤਸਰ ਸਾਹਿਬ, 11 ਜੂਨ
ਇੱਥੋਂ ਨੇੜਲੇ ਪਿੰਡ ਵੜਿੰਗ ਤੇ ਸੰਗਰਾਨਾ ਤੋਂ ਬਾਅਦ ਹੁਣ ਪਿੰਡ ਮਰਾੜ੍ਹ ਕਲਾਂ ਦੇ ਸ਼ਮਸ਼ਾਨਘਾਟ ਵਿੱਚੋਂ ਮੁਰਦੇ ਸਾੜਨ ਵਾਲੀਆਂ ਭੱਠੀਆਂ ‘ਚ ਲੱਗਿਆ ਲੋਹੇ ਦਾ ਜਾਲ ਚੋਰੀ ਹੋ ਗਿਆ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਦਾ ਪਤਾ ਅੱਜ ਲੱਗਿਆ ਹੈ। ਲੋਕਾਂ ਨੇ ਇਸ ਦੀ ਸੂਚਨਾ ਥਾਣ ਬਰੀਵਾਲਾ ਦੀ ਪੁਲੀਸ ਨੂੰ ਦੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਪੱਕੀਆਂ ਬਣਾਈਆਂ ਭੱਠੀਆਂ ‘ਚ ਮਜ਼ਬੂਤ ਲੋਹੇ ਦੀਆਂ ਸੀਖਾਂ ਨਾਲ ਇਕ ਜਾਲ ਲਾਇਆ ਹੁੰਦਾ ਹੈ ਜਿਸ ਉੱਪਰ ਮ੍ਰਿਤਕ ਦੇਹ ਰੱਖ ਕੇ ਲੱਕੜਾਂ ਚਿਣੀਆਂ ਜਾਂਦੀਆਂ ਹਨ। ਪਰ ਹੁਣ ਇਹ ਲੋਹੇ ਦਾ ਜਾਲ ਜੋ ਬਹੁਤ ਭਾਰਾ ਸੀ ਚੋਰੀ ਹੋ ਗਿਆ ਹੈ। ਪਿੰਡ ਦੇ ਲੋਕਾਂ ਵੱਲੋਂ ਇਸ ਚੋਰੀ ਦਾ ਸ਼ੱਕ ਨਸ਼ੇ ਦੇ ਆਦੀ ਵਿਅਕਤੀਆਂ ‘ਤੇ ਕੀਤਾ ਜਾ ਰਿਹਾ ਹੈ। ਥਾਣਾ ਬਰੀਵਾਲਾ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।
Advertisement
Advertisement