For the best experience, open
https://m.punjabitribuneonline.com
on your mobile browser.
Advertisement

ਖੜ੍ਹੀ ਕਾਰ ਦੇ ਟਾਇਰ ਚੋਰੀ

06:45 AM Jan 16, 2024 IST
ਖੜ੍ਹੀ ਕਾਰ ਦੇ ਟਾਇਰ ਚੋਰੀ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਪੱਤਰ ਪ੍ਰੇਰਕ
ਖਰੜ, 15 ਜਨਵਰੀ
ਗੁਰੂ ਤੇਗ ਬਹਾਦਰ ਨਗਰ ਦੇ ਵਸਨੀਕ ਬਿਮਲ ਸ਼ਰਮਾ ਦੀ ਕਾਰ ਨੰਬਰ ਦੇ ਬੀਤੀ ਰਾਤ ਚਾਰੋ ਟਾਇਰ ਚੋਰੀ ਕੀਤੇ ਗਏ ਹਨ। ਬਿਮਲ ਸ਼ਰਮਾ ਨੇ ਪੁਲੀਸ ਨੂੰ ਦੱਸਿਆ ਕਿ ਘਰ ਦੇ ਬਾਹਰ ਖੜ੍ਹੀ ਉਸ ਦੀ ਮਾਰੂਤੀ ਸਜ਼ੂਕੀ ਕਾਰ ਦੇ ਚਾਰ ਟਾਇਰ ਬੀਤੀ ਰਾਤ ਚੋਰੀ ਕਰ ਲਏ ਹਨ। ਇੰਜ ਉਸ ਦਾ ਲਗਪਗ 70 ਹਜ਼ਾਰ ਦਾ ਨੁਕਸਾਨ ਹੋ ਗਿਆ ਹੈ। ਉਨ੍ਹਾਂ ਨੂੰ ਇਸ ਸੰਬੰਧੀ ਸਵੇਰੇ ਪਤਾ ਚੱਲਿਆ। ਪੁਲੀਸ ਨੇ ਕੇਸ ਦਰਜ ਕਰ ਲਿਆ ਹੈ। ਵਾਰਡ ਦੀ ਐੱਮ ਸੀ ਗੁਰਦੀਪ ਕੌਰ ਅਤੇ ਮੁਹੱਲਾ ਵਾਸੀਆਂ ਨੇ ਦੱਸਿਆ ਕਿ ਸ਼ਹਿਰ ਵਿੱਚ ਦਿਨ ਪ੍ਰਤੀ ਦਿਨ ਚੋਰੀਆਂ ਅਤੇ ਲੁੱਟ-ਖੋਹ ਦੇ ਮਾਮਲੇ ਵਧ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਚੋਰਾਂ ਦੀ ਤੁਰੰਤ ਭਾਲ ਕਰਕੇ ਉਕਤ ਵਿਅਕਤੀ ਦੇ ਨੁਕਸਾਨ ਦੀ ਪੂਰਤੀ ਕਰਵਾਈ ਜਾਵੇ।

Advertisement

Advertisement
Author Image

Advertisement
Advertisement
×