ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਰਕਾਰੀ ਸਕੂਲ ਵਿੱਚੋਂ ਸਾਮਾਨ ਚੋਰੀ

07:41 AM Oct 23, 2024 IST

ਲੁਧਿਆਣਾ: ਪਿੰਡ ਜੜਤੌਲੀ ਦੇ ਸਰਕਾਰੀ ਹਾਈ ਸਕੂਲ ’ਚੋਂ ਸਾਮਾਨ ਚੋਰੀ ਹੋ ਗਿਆ ਹੈ। ਇਸ ਸਬੰਧੀ ਪਿੰਡ ਸਾਇਆ ਕਲਾਂ ਵਾਸੀ ਅਨੀਤਾ ਰਾਣੀ ਨੇ ਦੱਸਿਆ ਕਿ ਉਹ ਸਰਕਾਰੀ ਹਾਈ ਸਕੂਲ ਜੜਤੌਲੀ ਵਿੱਚ ਬਤੌਰ ਹੈੱਡ ਮਿਸਟਰੈਸ ਤਾਇਨਾਤ ਹੈ। ਰਾਤ ਸਮੇਂ ਕੋਈ ਵਿਅਕਤੀ ਸਕੂਲ ਦਾ ਤਾਲਾ ਤੋੜ ਕੇ ਅੰਦਰੋਂ ਤਿੰਨ ਪਾਈਪਾਂ, ਅੱਠ ਫੁੱਟ ਦੀਆਂ 2 ਪਾਈਪਾਂ, ਸੋਲਰ ਸਿਸਟਮ ਦਾ ਅਰਥਿੰਗ ਐਂਟੀਨਾ, ਸੋਲਰ ਸਿਸਟਮ ਦਾ ਇਨਵਰਟਰ ਅਤੇ ਵਾਲ ਹੈਗਿੰਗ ਸਟੈਂਡ, ਇੱਕ ਦੇਗਾ 5 ਕਿਲੋ ਵਾਲਾ, ਇੱਕ ਦੇਗਾ 7 ਕਿੱਲੋ ਦਾ, ਟੀ-ਪੈਨ 2, ਇੱਕ ਫਰਾਈ ਪੈਨ, ਇੱਕ ਲੋਹੇ ਦੀ ਭੱਠੀ, 2 ਵੱਡੀਆਂ ਪਰਾਤਾਂ ਸਿਲਵਰ ਦੀਆਂ, 3 ਵੱਡੇ ਦੇਗੇ ਸਣੇ ਢੱਕਣ, 2 ਪੱਖੇ, 15 ਕਿਲੋ ਦਾ ਕੁੱਕਰ, 3 ਵੱਡੇ ਦੇਗੇ ਸਮੇਤ ਢੱਕਣ, ਗੈਸ ਸਿਲੰਡਰ ਭਰਿਆ ਹੋਇਆ, 10 ਕਿਲੋ ਵਾਲੀ ਛੋਟੀ ਕੜਾਹੀ, ਸਕੂਲ ਦੀ ਲੋਹੇ ਦੀ ਘੰਟੀ ਅਤੇ ਰਸੋਈ ਦਾ ਸਾਮਾਨ ਚੋਰੀ ਕਰ ਕੇ ਲੈ ਗਿਆ ਹੈ। ਹੌਲਦਾਰ ਕਰਮਵੀਰ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। -ਨਿੱਜੀ ਪੱਤਰ ਪ੍ਰੇਰਕ

Advertisement

Advertisement